ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਚੇਨਈ ਵਿਚ ਇਕ ਹੈਲੀਕਾਪਟਰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਅਮਰੀਕਾ ਦੀ ਸਿਫਾਰਿਸ਼ ਤੋਂ ਬਾਅਦ ਜ਼ਬਤ ਕੀਤਾ ਗਿਆ ਹੈ। ਹੁਣ ਤਕ ਦੀ ਜਾਣਕਾਰੀ ਮੁਤਾਬਕ ਅਮਰੀਕੀ ਅਧਿਕਾਰੀਆਂ ਦੀ ਅਪੀਲ ਤੋਂ ਬਾਅਦ ਭਾਰਤੀ ਜਾਂਚ ਏਜੰਸੀ ਨੇ ਵੱਡੀ ਕਾਰਵਾਈ ਕਰਦੇ ਹੋਏ ਚੇਨਈ ਤੋਂ ਇਕ BELL 214 ਹੈਲੀਕਾਪਟਰ ਜ਼ਬਤ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹੈਲੀਕਾਪਟਰ ਹਮੀਦ ਇਬਰਾਹਿਮ ਤੇ ਅਬਦੁੱਲਾ ਦੇ ਨਾਂ ‘ਤੇ ਹੈ, ਜਿਸ ਦਾ ਨਾਂ ਏਏਆਰ ਕਾਰਪੋਰੇਸ਼ਨ ਰੱਖਿਆ ਗਿਆ ਸੀ।ਜਾਣਕਾਰੀ ਮੁਤਾਬਕ ਬੈੱਲ 214 ਹੈਲੀਕਾਪਟਰ ਥਾਈਲੈਂਡ ਦੇ ਰਸਤੇ ਭਾਰਤ ‘ਚ ਦਾਖਲ ਹੋਇਆ ਤੇ ਫਿਰ ਚੇਨਈ ਦੇ ਜੇਜੇ Matadi Free Trade Warehouse Zone (FTWZ) ਵਿਚ ਰੱਖਿਆ ਗਿਆ। ਐੱਫਟੀ ਡਬਲਿਊ ਜ਼ੈੱਡ ਤੋਂ ਹੈਲੀਕਾਪਟਰ ਤੇ ਇਸ ਦੇ ਪਾਰਟਸ ਦੀ ਆਵਾਜਾਈ ਨੂੰ ਰੋਕਣ ਲਈ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਦੀ ਧਾਰਾ 17(1ਏ) ਦੇ ਤਹਿਤ ਪਰਿਸਰ ਦੇ ਨਿਗਰਾਨ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ। ਈਡੀ ਨੇ ਇਹ ਕਾਰਵਾਈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਬੇਨਤੀ ‘ਤੇ ਕੀਤੀ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋ ਕਿਹਾ ਗਿਆ ਹੈ ਕਿ ਬੈੱਲ 214 ਹੈਲੀਕਾਪਟਰ ਦੀ ਵਰਤੋਂ ਉਨ੍ਹਾਂ ਦੇਸ਼ਾਂ ਦੀ ਯਾਤਰਾ ਲਈ ਕੀਤੀ ਜਾਂਦੀ ਸੀ ਜਿੱਥੇ ਅਮਰੀਕਾ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।BELL 214 ਹੈਲੀਕਾਪਟਰ ਥਾਈਲੈਂਡ ਦੇ ਰਸਤੇ ਭਾਰਤ ਵਿਚ ਦਾਖਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਇਸ ਹੈਲੀਕਾਪਟਰ ਨੂੰ ਚੇਨਈ ‘ਚ ਲੁਕੋਇਆ ਸੀ, ਇਸ ਲਈ ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਮਰੀਕਾ ਦੇ ਕਹਿਣ ‘ਤੇ ਜਾਂਚ ਕੀਤੀ ਅਤੇ ਉਸ ਹੈਲੀਕਾਪਟਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹੈਲੀਕਾਪਟਰ ਨੂੰ ਇਕ ਗੋਦਾਮ ਵਿਚ ਛੁਪਾ ਕੇ ਰੱਖਿਆ ਗਿਆ ਸੀ। ਇਸ ਗੋਦਾਮ ਦਾ ਕਿਰਾਇਆ ਹਰ ਮਹੀਨੇ ਅਦਾ ਕੀਤਾ ਜਾਂਦਾ ਹੈ। ਜਦੋਂ ਹੈਲੀਕਾਪਟਰ ਨੂੰ ਜ਼ਬਤ ਕੀਤਾ ਗਿਆ ਤਾਂ ਹੈਲੀਕਾਪਟਰ ਬਹੁਤ ਮਾੜੀ ਹਾਲਤ ਵਿਚ ਸੀ ਤੇ ਇਸ ਦੇ ਕਈ ਹਿੱਸੇ ਟੁੱਟੇ ਪਏ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਕਾਰਵਾਈ ਭਾਰਤ ਵਿਚ ਅਮਰੀਕਾ ਨਾਲ ਹੋਏ ਸਮਝੌਤੇ ਤਹਿਤ ਕੀਤੀ ਗਈ ਹੈ।
previous post