ਕੀਵ – ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬੁੱਧਵਾਰ ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰੂਸ ਨੇ ਸਾਡੇ ‘ਤੇ ਹੀ ਨਹੀਂ, ਸਾਡੀ ਧਰਤੀ ‘ਤੇ ਹੀ ਨਹੀਂ, ਸਾਡੇ ਸ਼ਹਿਰਾਂ ‘ਤੇ ਹੀ ਨਹੀਂ, ਸਗੋਂ ਸਾਡੀਆਂ ਕਦਰਾਂ-ਕੀਮਤਾਂ ‘ਤੇ, ਸਾਡੇ ਆਪਣੇ ਦੇਸ਼ ‘ਚ ਆਜ਼ਾਦੀ ਨਾਲ ਰਹਿਣ ਦੇ ਅਧਿਕਾਰ ‘ਤੇ, ਸਾਡੇ ਰਾਸ਼ਟਰੀ ਸੁਪਨਿਆਂ ਦੇ ਵਿਰੁੱਧ ਵਹਿਸ਼ੀਆਨਾ ਹਮਲਾ ਕੀਤਾ ਹੈ।ਇੱਕ ਵਰਚੁਅਲ ਸੰਬੋਧਨ ਵਿੱਚ ਜ਼ੇਲੈਂਸਕੀ ਨੇ ਰੂਸ ਨਾਲ ਜੰਗ ਵਿੱਚ ਅਮਰੀਕਾ ਦੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ। ਸੰਬੋਧਨ ਦੌਰਾਨ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਜ਼ੇਲੈਂਸਕੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ। ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਯੁੱਧ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਇਸ ਕੜੀ ਵਿੱਚ, ਯੂਕਰੇਨ ਨੇ ਐਲਾਨ ਕੀਤਾ ਹੈ ਕਿ ਉਹ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਐਲਾਨ ਨਾਲ ਰੂਸ ਦਾ ਰਵੱਈਆ ਨਰਮ ਹੋ ਸਕਦਾ ਹੈ ਕਿਉਂਕਿ ਨਾਟੋ ਦਾ ਮੁੱਦਾ ਯੁੱਧ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਹੈ।