ਕਾਬੁਲ – ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਕੁਝ ਹੀ ਘੰਟਿਆਂ ਬਾਅਦ ਹੀ ਇਕ ਵੀਡੀਓ ਦੇ ਰਾਹੀਂ ਤਾਲਿਬਾਨ ਦਾ ਖੌਫਨਾਕ ਚਿਹਰਾ ਦੁਨੀਆ ਦੇ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੀ ਹੈ। ਇਹ ਵੀਡੀਓ ਅਫ਼ਗ਼ਾਨਿਸਤਾਨ ਦੇ ਕੰਧਾਰ ਸ਼ਹਿਰ ਦੀ ਹੈ।
ਇਸ ’ਚ ਤਾਲਿਬਾਨੀਆਂ ਨੂੰ ਇਕ ਅਮਰੀਕੀ ਬਲੈਕ ਹਾਕ ਹੈਲੀਕਾਪਟਰ ਨੂੰ ਉੱਡਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ’ਚ ਰੱਸੀ ਨਾਲ ਇਕ ਆਦਮੀ ਲਟਕ ਰਿਹਾ ਹੈ। ਇਸ ਵੀਡੀਓ ਨੂੰ ਤਾਲਿਬ ਟਾਈਮਸ (Talib Times) ਨਾਂ ਦਾ ਟਵਿੱਟਰ ਹੈਂਡਲ ਨਾਲ ਜਾਰੀ ਕੀਤਾ ਗਿਆ ਜਿਸ ਨਾਲ ਇਸਲਾਮਿਕ ਅਮੀਰਾਤ ਅਫ਼ਗ਼ਾਨਿਸਤਾਨ ਦਾ ਅੰਗਰੇਜੀ ਭਾਸ਼ਾ ’ਚ ਆਧਿਕਾਰਤ ਅਕਾਊਂਟ ਦੱਸਿਆ ਗਿਆ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੈਲੀਕਾਪਟਰ ’ਤੇ ਲਟਕਿਆ ਹੋਇਆ ਸ਼ਖਸ ਜੀਊਂਦਾ ਹੈ ਤੇ ਉਹ ਕਿਸੇ ਜਗ੍ਹਾ ਤਾਲਿਬਾਨ ਦਾ ਝੰਡਾ ਲਗਾਉਣ ਦੀ ਕੋਸ਼ਿਸ ਕਰ ਰਿਹਾ ਸੀ। ਹਾਲਾਂਕਿ, ਉਹ ਇਸ ਕੋਸ਼ਿਸ਼ ’ਚ ਕਾਮਯਾਬ ਨਹੀਂ ਹੋ ਸਕਿਆ।