Bollywood

ਅਮਿਤਾਭ ਬੱਚਨ ਨੇ ਫ਼ਿਲਮ ‘ਉਚਾਈ’ ਦਾ ਦੂਜਾ ਪੋਸਟਰ ਕੀਤਾ ਸਾਂਝਾ

ਨਵੀਂ ਦਿੱਲੀ : ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਇਸ ਸਮੇਂ ਅਦਾਕਾਰ ਆਪਣੀ ਆਉਣ ਵਾਲੀ ਫ਼ਿਲਮ ‘ਉਚਾਈ’ ਦੀ ਸ਼ੂਟਿੰਗ ’ਚ ਰੁੱਝੇ ਹੋਏ। ਹਾਲ ਹੀ ’ਚ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ‘ਉਚਾਈ’ ਦਾ ਦੂਸਰਾ ਪੋਸਟਰ ਸਾਂਝਾ ਕੀਤਾ ਹੈ।
ਇਹ ਪੋਸਟਰ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਜੋ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ’ਚ ਅਮਿਤਾਭ ਬੱਚਨ ਆਪਣੇ ਖ਼ਾਸ ਦੋਸਤ ਬੋਮਨ ਇਰਾਨੀ ਅਤੇ ਅਨੁਪਮ ਖ਼ੇਰ ਨਾਲ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਕੈਪਸ਼ਨ ਵੀ ਦਿੱਤੀ ਹੈ।
ਅਮਿਤਾਭ ਬੱਚਨ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਫ਼ਿਲਮ ਉਚਾਈ’ ਦਾ ਦੂਜਾ ਪੋਸਟਰ ਸਾਂਝਾ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਆਓ ਅਤੇ ਮੇਰੇ ਦੋਸਤਾਂ ਅਨੁਪਮ ਖ਼ੇਰ ਅਤੇ ਬੋਮਨ ਈਰਾਨ ਨਾਲ ਮੇਰੀ ਇਹ ਫ਼ਿਲਮ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜਸ਼ਨ ਮਨਾਉਂਦੇ ਹੋਏ ਦੇਖੋ। ਇਹ ਫ਼ਿਲਮ ਦੋਸਤੀ, ਸਾਹਸ ਅਤੇ ਜੀਵਨ ’ਤੇ ਆਧਾਰਿਤ ਹੈ। ਇਹ ਫ਼ਿਲਮ ਸੂਰਜ ਬੜਜਾਤਿਆ ਵੱਲੋਂ ਬਣਾਈ ਗਈ ਹੈ ਅਤੇ ਫ਼ਿਲਮ ਇਸ ਸਾਲ 11 ਨਵੰਬਰ ਤੁਹਾਡੇ ਨੇੜੇ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਤਰੀਖ਼ ਯਾਦ ਰੱਖ ਲੋ।’

Related posts

ਪਤੀ ਨਾਲ ਸੰਬੰਧ ਟੁੱਟਣ ਤੋਂ ਬਾਅਦ ਸੁਰਖੀਆਂ ’ਚ ਰਹੀ ਸਾਂਸਦ ਨੁਸਰਤ ਜਹਾਂ ਹਸਪਤਾਲ ’ਚ ਭਰਤੀ

Bunty

ਕੈਪਟਨ ਤੋਂ ਬਾਅਦ ਅਗਲਾ ਨੰਬਰ ਅਰਚਨਾ ਦਾ ?

admin

ਆਲੀਸ਼ਾਨ ਅਪਾਰਟਮੈਂਟ ਤੋਂ ਘੱਟ ਨਹੀਂ ਹੈ ਸ਼ਿਲਪਾ ਸ਼ੈੱਟੀ ਦੀ ਇਹ ਨਵੀਂ ਵੈਨਿਟੀ ਵੈਨ, ਪ੍ਰਾਈਵੇਟ ਚੈਂਬਰ ਤੋਂ ਲੈ ਕੇ ਯੋਗਾ ਸਪੇਸ ਤਕ ਦੀ ਹੈ ਸੁਵਿਧਾ

Bunty