India

ਅਮਿਤ ਸ਼ਾਹ ਪਹੁੰਚੇ ਜੌਲੀਗ੍ਰਾਂਟ ਏਅਰਪੋਰਟ, ਘਸਿਆਰੀ ਯੋਜਨਾ ਕਰਨਗੇ ਲਾਂਚ; ਜਨਸਭਾ ਨੂੰ ਕਰਨਗੇ ਸੰਬੋਧਿਤ

ਦੇਹਰਾਦੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰਾਖੰਡ ਦੇ ਇਕ ਦਿਨ ਦੇ ਦੌਰੇ ‘ਤੇ ਜੌਲੀਗ੍ਰਾਂਟ ਏਅਰਪੋਰਟ ਪਹੁੰਚੇ ਹਨ, ਜਿੱਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਵਿਧਾਨ ਸਭਾ ਦੇ ਸਪੀਕਰ ਪ੍ਰੇਮਚੰਦ ਅਗਰਵਾਲ, ਭਾਜਪਾ ਪ੍ਰਧਾਨ ਮਦਨ ਕੌਸ਼ਿਕ ਤੇ ਹੋਰਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼ਾਹ ਰੇਸ ਕੋਰਸ ਸਥਿਤ ਬੰਨੂ ਸਕੂਲ ਵਿਚ ਸਹਿਕਾਰਤਾ ਵਿਭਾਗ ਦੀ ਮੁੱਖ ਮੰਤਰੀ ਘਸਿਆਰੀ ਕਲਿਆਣ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਨਾਲ ਹੀ ਉਹ ਸੂਬੇ ਦੀਆਂ 670 ਬਹੁ-ਮੰਤਵੀ ਸਹਿਕਾਰੀ ਸਭਾਵਾਂ ਦੇ ਕੰਪਿਊਟਰੀਕਰਨ ਦਾ ਉਦਘਾਟਨ ਕਰਨ ਸਮੇਤ ਸਹਿਕਾਰਤਾ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦੀ ਸ਼ੁਰੂਆਤ ਕਰਨਗੇ। ਉਹ ਇਸੇ ਮੰਚ ਤੋਂ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਦੇ ਸਵਾਗਤ ਲਈ ਸੀਐਮ ਸਮੇਤ ਸਾਰੇ ਨੇਤਾ ਹਵਾਈ ਅੱਡੇ ‘ਤੇ ਮੌਜੂਦ ਸਨ। ਸੂਚੀ ‘ਚ ਨਾਂ ਨਾ ਹੋਣ ‘ਤੇ ਮੰਤਰੀ ਰੇਖਾ ਵਾਪਸ ਪਰਤ ਗਈ।ਘਸਿਆਰੀ ਯੋਜਨਾ ਦੇ ਤਹਿਤ ਪਸ਼ੂਆਂ ਦੀ ਖੁਰਾਕ (ਸਾਈਲੇਜ) ਦੇ 25 ਤੋਂ 30 ਕਿਲੋ ਵੈਕਿਊਮ ਪੈਕ ਕੀਤੇ ਬੈਗ ਪਸ਼ੂ ਮਾਲਕਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਸ ਨਾਲ ਦੁਧਾਰੂ ਪਸ਼ੂਆਂ ਦੀ ਸਿਹਤ ਵਿਚ ਸੁਧਾਰ ਹੋਣ ਦੇ ਨਾਲ-ਨਾਲ ਦੁੱਧ ਉਤਪਾਦਨ ਵਿਚ 15 ਤੋਂ 20 ਫੀਸਦੀ ਤਕ ਦਾ ਵਾਧਾ ਹੋਵੇਗਾ। ਇਸ ਸਕੀਮ ਦੇ ਲਾਗੂ ਹੋਣ ਨਾਲ ਔਰਤਾਂ ਦੇ ਸਿਰ ‘ਤੇ ਪਸ਼ੂਆਂ ਲਈ ਚਾਰਾ ਚੁੱਕਣ ਦਾ ਬੋਝ ਘਟੇਗਾ ਤੇ ਉਨ੍ਹਾਂ ਦੇ ਸਮੇਂ ਤੇ ਮਜ਼ਦੂਰੀ ਦੀ ਬੱਚਤ ਹੋਵੇਗੀ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin