ਕਾਬੁਲ – ਅਫ਼ਗਾਨਿਸਤਾਨ ’ਚ ਖ਼ਰਾਬ ਹਾਲਾਤਾਂ ਦੇ ਚਲਦੇ ਆਪਣੇ ਹੀ ਦੇਸ਼ ਨੂੰ ਛੱਡਣ ਲਈ ਅਫਗਾਨ ਨਾਗਰਿਕ ਜੱਦੋ ਜਹਿਦ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਮਾਮਲੇ ਦੇਖਣ ਵਾਲੀ ਏਜੰਸੀ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਦੇ ਚੱਲਦੇ ਅਗਲੇ ਚਾਰ ਮਹੀਨਿਆਂ ’ਚ ਪੰਜ ਲੱਖ ਤੋਂ ਜ਼ਿਆਦਾ ਅਫਗਾਨ ਨਾਗਰਿਕ ਅਫ਼ਗਾਨਿਸਤਾਨ ਛੱਡ ਦੇਣਗੇ।ਯੂਨਾਈਟੇਡ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਿਫਊਜੀ ਨੇ ਸ਼ਨਿਚਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ 15 ਅਗਸਤ ਨੂੰ ਤਾਲਿਬਾਨ ਦੇ ਦੇਸ਼ ’ਤੇ ਕਬਜ਼ਾ ਕਰਨ ਤੋਂ ਬਾਅਦ ਅਜੇ ਪੈਮਾਨੇ ’ਤੇ ਪਰਵਾਸ ਨਹੀਂ ਹੋਇਆ,
ਪਰ ਇੱਥੇ ਰਾਜਨੀਤਿਕ ਬੇਯਕੀਨੀ ਦੀ ਸਥਿਤੀ ਦੇ ਕਾਰਨ ਹੁਣ ਵੱਡੇ ਪੈਮਾਨੇ ’ਤੇ ਅਫਗਾਨ ਨਾਗਰਿਕ ਹਿਜ਼ਰਤ ਕਰਨਗੇ। ਯੂਐੱਨਐੱਚਸੀਆਰ ਦੀ ਡਿਪਟੀ ਹਾਈ ਕਮਿਸ਼ਨਰ ਕੈਲੀ ਟੀ ਕਲੇਮੈਂਟ੍ਰਸ ਨੇ ਕਿਹਾ ਕਿ ਜਿਨਾਂ ਸਮਝਿਆ ਜਾ ਰਿਹਾ ਹੈ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਹਿਜ਼ਰਤ ਹੋਵੇਗੀ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਸੀਮਾਵਾਂ ਨੂੰ ਇਨ੍ਹਾਂ ਪੀੜਤ ਨਾਗਰਿਕਾਂ ਦੀ ਮਦਦ ਲਈ ਖੁਲ੍ਹੀ ਰੱਖੇ। ਅਫ਼ਗਾਨਿਸਤਾਨ ’ਚ ਭੁੱਖਮਰੀ ਦੀ ਵੀ ਸਥਿਤੀ ਬਣ ਰਹੀ ਹੈ।ਹਾਲਾਤ ਏਨੇ ਖ਼ਰਾਬ ਹਨ ਕਿ ਵਿਸ਼ਵ ਭੋਜਨ ਪ੍ਰੋਗਰਾਮ ਨੇ ਸੰਯੁਕਤ ਰਾਸ਼ਟਰ ’ਚ ਫੌਰੀ 1.2 ਕਰੋੜ ਡਾਲਰ ਦੀ ਮਦਦ ਮੰਗੀ ਹੈ,
ਜਿਸ ਨਾਲ ਭੁੱਖੇ ਲੋਕਾਂ ਨੂੰ ਖਾਣਾ ਉਪਲਬਧ ਕਰਵਾਇਆ ਜਾ ਸਕੇ। ਕਈ ਅਫਗਾਨ ਨਾਗਰਿਕਾਂ ਦਾ ਕਹਿਣਾ ਹੈ ਰਾਜਨੀਤਿਕ ਬੇਯਕੀਨੀ, ਬੇਰੁਜ਼ਗਾਰੀ ਤੇ ਅਸੁਰੱਖਿਆ ਦੇ ਚਲਦੇ ਉਹ ਆਪਣਾ ਦੇਸ਼ ਛੱਡਣ ਨੂੰ ਮਜਬੂਰ ਹੈ।