ਇਸਲਾਮਾਬਾਦ – ਅੱਤਵਾਦ ਦਾ ਆਕਾ ਪਾਕਿਸਤਾਨ ਹੁਣ ਆਪਣੇ ਹੀ ਬੁਣੇ ਜਾਲ ‘ਚ ਫੱਸ ਚੁੱਕਾ ਹੈ। ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋ ਬਾਅਦ ਦੇਸ਼ ‘ਚ ਅੱਤਵਾਦੀ ਸਰਗਰਮੀਆਂ ਤੇ ਫਿਰਕੂ ਹਿੰਸਾ ਵਰਗੀਆਂ ਵਾਰਦਾਤਾਂ ‘ਚ ਤੇਜ਼ੀ ਆਈ ਹੈ। ਇਮਰਾਨ ਸਰਕਾਰ ਵੀ ਇਨ੍ਹਾਂ ਚੁਣੌਤੀਆਂ ਦੇ ਸਬੰਧ ‘ਚ ਇਸ਼ਾਰਾ ਕਰ ਚੁੱਕੀਆਂ ਹਨ ਪਰ ਅਫ਼ਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਨੂੰ ‘ਰਣਨੀਤਕ ਜਿੱਤ’ ਦੱਸ ਚੁੱਕੀ ਪਾਕਿਸਤਾਨ ਸਰਕਾਰ ਹੁਣ ਉਸ ਦਾ ਵਿਰੋਧ ਕਰ ਕੇ ਦੁਸ਼ਮਣੀ ਤੇ ਜੱਗ-ਹਸਾਈ ਦੋਵੇਂ ਮੁੱਲ ਨਹੀਂ ਲੈਣਾ ਚਾਹੁੰਦੀ।
ਅਲ ਅਰਬੀਆ ਪੋਸਟ ਮੁਤਾਬਕ, ਇਨ੍ਹਾਂ ਮੁਸ਼ਕਲਾਂ ਦੇ ਦੋ ਪਹਿਲੂ ਹਨ-ਪਹਿਲਾ, ਤਾਲਿਬਾਨ ਖ਼ੁਦ ਅਲਕਾਇਦਾ ਤੇ ਇਸਲਾਮਿਕ ਸਟੇਟ-ਖੁਰਾਸਾਨ ਵਰਗੇ ਅੱਤਵਾਦੀ ਸੰਗਠਨਾਂ ਨਾਲ ਮੁਕਾਬਲਾ ਕਰ ਰਿਹਾ ਹੈ ਤੇ ਦੂਜਾ, ਅਫ਼ਗਾਨੀ ਸਰਕਾਰ ਆਪਣੇ ਸਿਧਾਂਤਕ ਸਹਿਯੋਗੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਐੱਲਪੀ) ‘ਤੇ ਰੋਕ ਨਹੀਂ ਲਗਾਉਣਾ ਚਾਹੁੰਦੀ। ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਇਨ੍ਹਾਂ ਦਿਨੀਂ ਦੋ ਕੱਟੜਪੰਥੀ ਸੰਗਠਨਾਂ ਦੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਜਿਨ੍ਹਾਂ ‘ਚ ਟੀਟੀਪੀ ਤੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਸ਼ਾਮਲ ਹਨ। ਟੀਟੀਪੀ ਇਸਲਾਮ ਦੇ ਦੇਵਬੰਦੀ ਧੜੇ ਦਾ ਸੰਗਠਨ ਹੈ, ਜਦਕਿ ਟੀਐੱਲਪੀ ਬਰੇਲਵੀ ਧੜੇ ਦਾ। ਟੀਟੀਪੀ ਤਾਲਿਬਾਨ ਦੀ ਮਦਦ ਨਾਲ ਖੁਦ ਤੇ ਆਪਣੇ ਸਹਿਯੋਗੀਆਂ ਨੂੰ ਮਜ਼ਬੂਤ ਕਰ ਰਿਹਾ ਹੈ, ਜਦਕਿ ਟੀਐੱਲਪੀ ਦੇ ਲਾਹੌਰ ਤੋਂ ਇਸਲਾਮਾਬਾਦ ਦੇ ਲਾਂਗ ਮਾਰਚ ਨੇ ਇਮਰਾਨ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮਾਹਿਰ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਡਰ ਹੈ ਕਿ ਇਨ੍ਹਾਂ ਦੇ ਸਮਾਜਿਕ ਤੇ ਧਾਰਮਿਕ ਅਸਰ ਦੇ ਕਾਰਨ ਦੇਸ਼ ‘ਚ ਦੰਗੇ ਹੋ ਸਕਦੇ ਹਨ। ਪਾਕਿਸਤਾਨ ‘ਚ ਘੱਟਗਿਣਤੀ ਹਿੰਦੂ ਫਿਰਕੇ ਖ਼ਿਲਾਫ਼ ਸਾਲ 2010 ਤੋਂ ਸਾਲ 2021 ਤਕ 205 ਫਿਰਕੂ ਦੰਗੇ ਹੋ ਸਕਦੇ ਹਨ। ਇਨ੍ਹਾਂ ‘ਚ ਧਾਰਮਿਕ ਥਾਵਾਂ ‘ਚ ਭੰਨਤੋੜ, ਹੱਤਿਆ, ਅਗਵਾ, ਭੀੜ ਵਲੋਂ ਕੀਤਾ ਗਿਆ ਹਮਲਾ, ਬੰਬ ਧਮਾਕੇ, ਜਬਰ ਜਨਾਹ ਤੇ ਜ਼ਬਰਦਸਤੀ ਧਰਮ ਪਰਿਵਰਤਨ ਵਰਗੀਆਂ ਵਾਰਦਾਤਾਂ ਸ਼ਾਮਲ ਹਨ। ਇਸ ਸਮੇਂ ‘ਚ ਇਸਾਈ ਫਿਰਕੇ ਨੂੰ ਅਜਿਹੀਆਂ ਹੀ 304 ਵਾਰਦਾਤਾਂ ਦਾ ਸਾਹਮਣਾ ਕਰਨਾ ਪਿਆ। ਅਹਿਮਦੀਆ ਤੇ ਸ਼ੀਆ ਿਫ਼ਰਕੇ ਦੀ ਵੀ ਸਥਿਤੀ ਕੁਝ ਅਜਿਹੀ ਹੀ ਹੈ। ਇਹ ਅੰਕੜੇ ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕ ਤੋਂ ਲਏ ਗਏ ਹਨ। ਵਾਰਦਾਤਾਂ ਦੇ ਅਸਲੀ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।