International

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ 3 ਯਾਤਰੀਆਂ ਨੂੰ ਲੈ ਕੇ ਕਜ਼ਾਕਿਸਤਾਨ ’ਚ ਸੁਰੱਖਿਅਤ ਉਤਰਿਆ ਸੋਯੂਜ਼ ਕੈਪਸੂਲ

ਮਾਸਕੋ – ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਆਪਣੇ ਮਿਸ਼ਨ ਤੋਂ ਬਾਅਦ 2 ਔਰਤਾਂ ਅਤੇ 1 ਪੁਰਸ਼ ਯਾਤਰੀ ਰੂਸੀ ਪੁਲਾੜ ਕੈਪਸੂਲ ਵਿਚ ਕਜ਼ਾਕਿਸਤਾਨ ਪਹੁੰਚ ਗਏ। ‘ਸੋਯੂਜ਼ ਐੱਮ.ਐੱਸ.-24’ ਕੈਪਸੂਲ ਵਿਚ ਰੂਸੀ ਪੁਲਾੜ ਯਾਤਰੀ ਓਲੇਗ ਨੋਵਿਤਸਕੀ, ਨਾਸਾ ਦੀ ਲਾਰਲ ਓ’ਹਾਰਾ ਅਤੇ ਬੇਲਾਰੂਸ ਦੀ ਮਰੀਨਾ ਵਾਸੀਲਿਵਸਕਾਯਾ ਸਵਾਰ ਸਨ ਜੋ ਕਜ਼ਾਖਿਸਤਾਨ ਦੇ ਸਮੇਂ ਅਨੁਸਾਰ ਦੁਪਹਿਰ 12:17 ਵਜੇ ਦੂਰ-ਦੁਰਾਡੇ ਜੇਜ਼ਕਾਜ਼ਗਨ ਸ਼ਹਿਰ ’ਚ ਉਤਰਿਆ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਅਜੇ ਵੀ ਨਾਸਾ ਦੇ ਪੁਲਾੜ ਯਾਤਰੀ ਮਾਈਕਲ ਬੈਰੇਟ, ਮੈਥਿਊ ਡੋਮਿਨਿਕ, ਟਰੇਸੀ ਡਾਇਸਨ, ਜੇਨੇਟ ਐਪਸ ਅਤੇ ਰੂਸੀ ਪੁਲਾੜ ਯਾਤਰੀ ਨਿਕੋਲਾਈ ਚੁਬ, ਅਲੈਗਜ਼ੈਂਡਰ ਗ੍ਰੇਬੇਨਕਿਨ ਅਤੇ ਓਲੇਗ ਕੋਨੋਨੇਂਕੋ ਮੌਜੂਦ ਹਨ। ਨਾਸਾ ਨੇ ਕਿਹਾ ਕਿ ਓ’ਹਾਰਾ 15 ਸਤੰਬਰ, 2023 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਪਹੁੰਚੀ ਸੀ ਅਤੇ ਉਨ੍ਹਾਂ ਨੇ ਉੱਥੇ ਕੁੱਲ 204 ਦਿਨ ਬਿਤਾਏ। ਨੋਵਿਤਸਕੀ ਅਤੇ ਵਾਸੀਲਿਵਸਕਾਯਾ ਨੇ ਸ਼ੁਰੂਆਤੀ ਯੋਜਨਾ ਤੋਂ ਦੋ ਦਿਨ ਬਾਅਦ 23 ਮਾਰਚ ਨੂੰ ਪੁਲਾੜ ਦੇ ਲਈ ਰਵਾਨਾ ਹੋਏ ਸਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin