International

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ 3 ਯਾਤਰੀਆਂ ਨੂੰ ਲੈ ਕੇ ਕਜ਼ਾਕਿਸਤਾਨ ’ਚ ਸੁਰੱਖਿਅਤ ਉਤਰਿਆ ਸੋਯੂਜ਼ ਕੈਪਸੂਲ

ਮਾਸਕੋ – ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਆਪਣੇ ਮਿਸ਼ਨ ਤੋਂ ਬਾਅਦ 2 ਔਰਤਾਂ ਅਤੇ 1 ਪੁਰਸ਼ ਯਾਤਰੀ ਰੂਸੀ ਪੁਲਾੜ ਕੈਪਸੂਲ ਵਿਚ ਕਜ਼ਾਕਿਸਤਾਨ ਪਹੁੰਚ ਗਏ। ‘ਸੋਯੂਜ਼ ਐੱਮ.ਐੱਸ.-24’ ਕੈਪਸੂਲ ਵਿਚ ਰੂਸੀ ਪੁਲਾੜ ਯਾਤਰੀ ਓਲੇਗ ਨੋਵਿਤਸਕੀ, ਨਾਸਾ ਦੀ ਲਾਰਲ ਓ’ਹਾਰਾ ਅਤੇ ਬੇਲਾਰੂਸ ਦੀ ਮਰੀਨਾ ਵਾਸੀਲਿਵਸਕਾਯਾ ਸਵਾਰ ਸਨ ਜੋ ਕਜ਼ਾਖਿਸਤਾਨ ਦੇ ਸਮੇਂ ਅਨੁਸਾਰ ਦੁਪਹਿਰ 12:17 ਵਜੇ ਦੂਰ-ਦੁਰਾਡੇ ਜੇਜ਼ਕਾਜ਼ਗਨ ਸ਼ਹਿਰ ’ਚ ਉਤਰਿਆ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਅਜੇ ਵੀ ਨਾਸਾ ਦੇ ਪੁਲਾੜ ਯਾਤਰੀ ਮਾਈਕਲ ਬੈਰੇਟ, ਮੈਥਿਊ ਡੋਮਿਨਿਕ, ਟਰੇਸੀ ਡਾਇਸਨ, ਜੇਨੇਟ ਐਪਸ ਅਤੇ ਰੂਸੀ ਪੁਲਾੜ ਯਾਤਰੀ ਨਿਕੋਲਾਈ ਚੁਬ, ਅਲੈਗਜ਼ੈਂਡਰ ਗ੍ਰੇਬੇਨਕਿਨ ਅਤੇ ਓਲੇਗ ਕੋਨੋਨੇਂਕੋ ਮੌਜੂਦ ਹਨ। ਨਾਸਾ ਨੇ ਕਿਹਾ ਕਿ ਓ’ਹਾਰਾ 15 ਸਤੰਬਰ, 2023 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਪਹੁੰਚੀ ਸੀ ਅਤੇ ਉਨ੍ਹਾਂ ਨੇ ਉੱਥੇ ਕੁੱਲ 204 ਦਿਨ ਬਿਤਾਏ। ਨੋਵਿਤਸਕੀ ਅਤੇ ਵਾਸੀਲਿਵਸਕਾਯਾ ਨੇ ਸ਼ੁਰੂਆਤੀ ਯੋਜਨਾ ਤੋਂ ਦੋ ਦਿਨ ਬਾਅਦ 23 ਮਾਰਚ ਨੂੰ ਪੁਲਾੜ ਦੇ ਲਈ ਰਵਾਨਾ ਹੋਏ ਸਨ।

Related posts

ਨੇਪਾਲ ਦੀ ਆਰਥਿਕਤਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ, ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਐਮਓਯੂ ਤੋਂ ਹੋਇਆ ਵੱਡਾ ਖੁਲਾਸਾ

Bunty

ਲੋੜਵੰਦ ਦੇਸ਼ਾਂ ਨੂੰ ਸਸਤੇ ਭਾਅ ‘ਤੇ ਕਣਕ ਮੁਹੱਈਆ ਕਰਵਾਏਗਾ ਰੂਸ ਪਰ ਪੂਰੀ ਕਰਨੀ ਪਵੇਗੀ ਇਹ ਸ਼ਰਤ

Bunty

ਕੋਵੈਕਸੀਨ ’ਤੇ ਨਿਰਮਾਣ ਦਾ ਇੰਤਜ਼ਾਰ; WHO ਅਧਿਕਾਰੀ ਨੇ ਦੇਰੀ ਨੂੰ ਲੈ ਕੇ ਦੱਸੀ ਅਸਲ ਵਜ੍ਹਾ

Bunty