ਨਵੀਂ ਦਿੱਲੀ – ਸੂਰੀਨਾਮ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਹਾਮਹਿਮ ਸ਼੍ਰੀ ਮਾਰਿਨਸ ਬੀ ਦੀ ਅਗਵਾਈ ਵਿੱਚ ਸੂਰੀਨਾਮ ਦੇ ਸੰਸਦੀ ਵਫ਼ਦ ਨੇ ਅੱਜ ਸੰਸਦ ਭਵਨ ਕੰਪਲੈਕਸ ਵਿਖੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨਾਲ ਮੁਲਾਕਾਤ ਕੀਤੀ।ਸ਼੍ਰੀ ਬਿਰਲਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧ ਸੱਭਿਆਚਾਰ, ਅਧਿਆਤਮਿਕਤਾ ਅਤੇ ਲੋਕਾਂ ਦੇ ਨਜ਼ਦੀਕੀ ਸਬੰਧਾਂ ‘ਤੇ ਆਧਾਰਿਤ ਹਨ। ਸ਼੍ਰੀ ਬਿਰਲਾ ਨੇ 2022 ਵਿੱਚ ਸੂਰੀਨਾਮ ਦੇ ਦੌਰੇ ਦੌਰਾਨ ਭਾਰਤੀ ਸੰਸਦੀ ਵਫ਼ਦ ਦੀ ਨਿੱਘੀ ਪਰਾਹੁਣਚਾਰੀ ਦਾ ਵੀ ਜ਼ਿਕਰ ਕੀਤਾ।ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਸੂਰੀਨਾਮ ਫੇਰੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਆਦਾਨ-ਪ੍ਰਦਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾਬਹੁ-ਪੱਖੀ ਮੰਚਾਂ ‘’ਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਚੁਣੌਤੀਆਂ ਦਾ ਆਪਸੀ ਲਾਹੇਵੰਦ ਹੱਲ ਲੱਭਣਾ ਜਾਰੀ ਰੱਖਣ ਦੀ ਲੋੜ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਹੋ ਰਹੇ ਤੇਜ਼ੀ ਨਾਲ ਸਮਾਜਿਕ-ਆਰਥਿਕ ਪਰਿਵਰਤਨ ਬਾਰੇ ਵਫ਼ਦ ਦੇ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਭਾਰਤ ਭਾਰਤੀ ਨੌਜਵਾਨਾਂ ਦੇ ਨਵੀਨਤਾ ਅਤੇ ਖੋਜ-ਅਧਾਰਿਤ ਯਤਨਾਂ ਰਾਹੀਂ ਵਿਸ਼ਵਵਿਆਪੀ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ ਸੂਰੀਨਾਮ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ, ਮਹਾਮਹਿਮ ਸ਼੍ਰੀ ਮਾਰਿਨਸ ਬੀ. ਨੇ ਨਿੱਘੇ ਸੁਆਗਤ ਲਈ ਸ਼੍ਰੀ ਬਿਰਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਇੱਕ ਮਹਾਨ ਰਾਸ਼ਟਰ ਹੈ ਅਤੇ ਸੂਰੀਨਾਮੀਆਂ ਦੇ ਘਰ ਵਾਂਗ ਹੈ।ਇਸ ਮੌਕੇ ਕਈ ਸੰਸਦ ਮੈਂਬਰ ਵੀ ਮੌਜੂਦ ਸਨ।
