India

ਅੰਬਾਲਾ ਦੇ DRM ਨੂੰ ਲਸ਼ਕਰ-ਏ-ਤਾਇਬਾ ਦੀ ਚਿੱਠੀ

ਚੰਡੀਗੜ੍ਹ – ਅੰਬਾਲਾ ਦੇ DRM (Divisional Railway Manager) ਨੂੰ ਲਸ਼ਕਰ-ਏ-ਤਾਇਬਾ ਨੇ ਧਮਕੀ ਭਰੀ ਇਕ ਚਿੱਠੀ ਲਿਖੀ ਹੈ। ਜਿਸ ਵਿਚ ਅੰਬਾਲਾ ਸਮੇਤ 8 ਰੇਲਵੇ ਸਟੇਸ਼ਨ ਉਡਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੱਤਰ ਵਿਚ ਮੰਦਰਾਂ ਤੇ ਗੁਰਦੁਆਰਿਆਂ ਨੂੰ ਉਡਾਉਣ ਦੀ ਧਮਕੀ ਵੀ ਸ਼ਾਮਲ ਹੈ। ਇਹ ਪੱਤਰ ਲਸ਼ਕਰ-ਏ-ਤਾਇਬਾ ਦੁਆਰਾ ਲਿਖਿਆ ਗਿਆ ਹੈ ਜਾਂ ਫਿਰ ਕਿਸੇ ਦੀ ਕੋਈ ਸ਼ਰਾਰਤ ਹੈ ਇਸ ਗੱਲ ਦੀ ਪੁਸ਼ਟੀ ਹਾਲੇ ਨਹੀਂ ਹੋਈ ਹੈ।

ਇਸ ਪੱਤਰ ਵਿਚ ਅੰਬਾਲਾ ਕੈਂਟ, ਸ਼ਿਮਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਸਹਾਰਨਪੁਰ ਸਮੇਤ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ 26 ਨਵੰਬਰ ਤੋਂ 6 ਦਸੰਬਰ ਦਰਮਿਆਨ ਹੋਏ ਧਮਾਕੇ ਬਾਰੇ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਪੱਤਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਅੰਬਾਲਾ ਪੁਲਿਸ ਨੇ ਮੁਹੰਮਦ ਅਮੀਮ ਸ਼ੇਖ ਨਾਮਕ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।

Related posts

ਭਾਰਤ ਵਲੋਂ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ

admin

ਭਾਜਪਾ ਪੰਜਾਬ ਚੋਣਾਂ ਆਪਣੇ ਬਲਬੂਤੇ ’ਤੇ ਹੀ ਲੜੇਗੀ – ਨਿਤਿਨ ਨਬੀਨ

admin

ਸ਼ਾਹਰੁਖ ਖਾਨ ਦਾ ਬੇਟਾ : ਜੁੱਤੀ ਚੋਰੀ ਕਰਕੇ ਦੌੜਦਾ ਵਾਲ-ਵਾਲ ਬਚਿਆ !

admin