India

ਅੱਤਵਾਦੀ ਟਿਕਾਣੇ ਤੋਂ ਗੋਲਾ-ਬਾਰੂਦ ਬਰਾਮਦ

ਰਾਜੌਰੀ – ਸਰਹੱਦੀ ਜ਼ਿਲ੍ਹਾ ਰਾਜੌਰੀ ਦੀ ਤਹਿਸੀਲ ਥੰਨਾ ਮੰਡੀ ਦੇ ਪਿੰਡ ਅਜਮਤਾਬਾਦ ’ਚ ਜੰਮੂ-ਕਸ਼ਮੀਰ ਪੁਲਿਸ, ਐੱਸ.ਓ.ਜੀ. ਤੇ ਫੌਜ ਦੀ 61 ਆਰ.ਆਰ. ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਅੱਤਵਾਦੀ ਟਿਕਾਣੇ ਤੋਂ ਭਾਰੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਟਿਕਾਣੇ ਤੋਂ 8 ਆਈ. ਈ. ਡੀ., 2 ਵਾਇਰਲੈੱਸ ਸੈੱਟ ਅਤੇ ਏ.ਕੇ. ਅਸਾਲਟ ਰਾਈਫਲ ਦਾ ਗੋਲਾ-ਬਾਰੂਦ ਜੰਗ ਲੱਗੀ ਹਾਲਤ ’ਚ ਬਰਾਮਦ ਕੀਤਾ ਗਿਆ। ਇਸ ਨਾਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਗੋਲਾ-ਬਾਰੂਦ ਕਾਫੀ ਪੁਰਾਣਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ , ਮੁਕਾਬਲਾ ਅਜੇ ਵੀ ਜਾਰੀ

Bunty

ਛੱਠ ਪੂਜਾ ਤੋਂ ਪਹਿਲਾਂ ਯਮੁਨਾ ਵਿਚ ਜ਼ਹਿਰੀਲੀ ਝੱਗ ਦੀ ਮੋਟੀ ਪਰਤ

Bunty

ਨਿੱਜੀ ਹਸਪਤਾਲ ਨੇ ਕੋਰੋਨਾ ਮਰੀਜ਼ ਦਾ ਬਣਾ ਦਿੱਤਾ ਸੀ 1.18 ਕਰੋੜ ਰੁਪਏ ਦਾ ਬਿੱਲ

Bunty