Bollywood

ਅੱਲੂ ਅਰਜੁਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਉਥ ਫਿਲਮਾਂ ਦੇ ਨਾਇਕ ਅੱਲੂ ਅਰਜੁਨ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ਅੱਲੂ ਅਰਜੁਨ ਦੇ ਨਾਲ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਤੇ ਬੱਚੇ ਵੀ ਮੌਜੂਦ ਸਨ। ਉਹ ਆਪਣੀ ਪਤਨੀ ਦੇ ਜਨਮ ਦਿਨ ‘ਤੇ ਮੌਕੇ ਗੁਰੂ ਘਰ ਪੁੱਜੇ ਤੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ। ਅੱਲੂ ਅਰਜੁਨ ਨੇ ਕੁਝ ਸਮਾਂ ਕੀਰਤਨ ਸਰਵਨ ਵੀ ਕੀਤਾ। ਸੂਚਨਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਲੂ ਅਰਜੁਨ ਨੂੰ ਪਰਿਵਾਰ ਸਮੇਤ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਧੀਕ ਮੈਨੇਜਰ ਬਲਦੇਵ ਸਿੰਘ ਖੈਰਾਬਾਦ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ ਆਦਿ ਮੌਜਦ ਸਨ।

Related posts

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਤਬੀਅਤ ਗੰਭੀਰ

admin

JAI BAJRANGBALI – The First Song From Rohit Shetty’s Cop Universe Singham Again is Out Now !

admin

ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ‘ਤੇ ਧੋਖਾਧੜੀ ਦੇ ਇਲਜ਼ਾਮ

admin