ਲੰਡਨ – ਅਫ਼ਗ਼ਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਕਿਹਾ ਕਿ ਤਾਬਿਲਾਨ ਦੇ ਕਬਜੇ ਤੋਂ ਬਾਅਦ ਅਫ਼ਗ਼ਾਨਿਸਤਾਨ ’ਚ ਸਾਰੇ ਕੰਮਾਂ ਨੂੰ ਪਾਕਿ ਖੁਫੀਆਂ ਏਜੰਸੀ ਆਈਐੱਸਆਈ ਹੀ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਚਸ਼ੀਰ ’ਚ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਸਾਬਕਾ ਉਪ ਰਾਸ਼ਟਰਪਤੀ ਸਾਲੇਹ ਨਾਰਦਰਨ ਅਲਾਇੰਸ ਦੇ ਨਾਲ ਮਿਲ ਕੇ ਪੰਚਸ਼ੀਰ ’ਚ ਤਾਲਿਬਾਨ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ। ਸਾਬਕਾ ਉਪ ਰਾਸ਼ਟਰਪਤੀ ਨੇ ਡੇਲੀ ਮੇਲ ’ਚ ਲਿਖੇ ਇਕ ਲੇਖ ’ਚ ਅਫ਼ਗ਼ਾਨਿਸਤਾਨ ਹਾਲ ਹੀ ’ਚ ਹੋਈ ਘਟਨਾ ਨੂੰ ਲੈ ਕੇ ਕਈ ਨਵੀਆਂ ਜਾਣਕਾਰੀਆਂ ਦਿੱਤੀਆਂ ਹਨ। ਉਨ੍ਹਾਂ ਖ਼ੁਦ ਨੂੰ ਅਸ਼ਰਫ ਗਨੀ ਦੇ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਮੰਨਿਆ ਹੈ। ਉਨ੍ਹਾਂ ਨੇ ਲੇਖ ’ਚ ਕਿਹਾ ਹੈ ਕਿ ਕਾਬੁਲ ’ਤੇ ਕਬਜੇ ਤੋਂ ਬਾਅਦ ਤਾਲਿਬਾਨ ਹਰ ਘੰਟੇ ਪਾਕਿਸਤਾਨ ਦੂਤਾਵਾਸ ਨੂੰ ਹੁਕਮ ਦਿੰਦਾ ਹੈ। ਆਈਐੱਸਆਈ ਹੀ ਹੁਣ ਤਾਲਿਬਾਨ ਨੂੰ ਪੂਰੀ ਤਰ੍ਹਾਂ ਚੱਲਾ ਰਹੀ ਹੈ। ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦਾ ਕਬਜਾ ਸਿਰਫ਼ ਇਕ ਥੱਕੇ ਹੋਏ ਅਮਰੀਕੀ ਰਾਸ਼ਟਰਪਤੀ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਅਫ਼ਗ਼ਾਨਿਸਤਾਨ ਦੇ ਨਾਲ ਧੋਖਾ ਕੀਤਾ ਹੈ।
previous post