Bollywood Breaking News Latest News News

ਆਪਣੇ ਤੋਂ 12 ਸਾਲ ਛੋਟੇ ਇਸ ਸ਼ਖ਼ਸ ਨਾਲ ਬ੍ਰਿਟਨੀ ਸਪੀਅਰਜ਼ ਦੀ ਮੰਗਣੀ

ਨਵੀਂ ਦਿੱਲੀ – ਮਸ਼ਹੂਰ ਅਮਰੀਕਨ ਸਿੰਗਰ ਬ੍ਰਿਟਨੀ ਸਪੀਅਰਜ਼ ਅੱਜਕਲ੍ਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਪੌਪ ਸਿੰਗਰ ਜਲਦ ਤੀਸਰੀ ਵਾਰ ਵਿਆਹ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਦਿੱਤੀ ਹੈ। ਬ੍ਰਿਟਨੀ ਸਪੀਅਰਜ਼ ਨੇ ਐਤਵਾਰ 12 ਜੂਨ ਨੂੰ ਆਪਣੇ ਲੌਂਗ ਟਾਈਮ ਬੁਆਇਫਰੈਂਡ ਸੈਮ ਅਸਗਰੀ ਦੇ ਨਾਲ ਵਿਆਹ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬ੍ਰਿਟਨੀ ਸਪੀਅਰਜ਼ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਹੈ। ਬ੍ਰਿਟਨੀ ਸਪੀਅਰਜ਼ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਲਈ ਖਾਸ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਬ੍ਰਿਟਨੀ ਸਪੀਅਰਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਬੁਆਇਫਰੈਂਡ ਸੈਮ ਅਸਗਰੀ ਨਾਲ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਬ੍ਰਿਟਨੀ ਸਪੀਅਰਜ਼ ਆਪਣੇ ਹੱਥ ‘ਚ ਮੌਜੂਦ ਡਾਇਮੰਡ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਅੰਗੂਠੀ ਸੈਮ ਅਸਗਰੀ ਦੇ ਨਾਲ ਮੰਗਣੀ ਦੀ ਹੈ। ਸੈਮ ਅਸਗਰੀ ਤੇ ਬ੍ਰਿਟਨੀ ਸਪੀਅਰਜ਼ ਦੀ ਉਮਰ ‘ਚ 12 ਸਾਲ ਦਾ ਫ਼ਾਸਲਾ ਹੈ। ਬ੍ਰਿਟਨੀ ਸਪੀਅਰਜ਼ 39 ਸਾਲ ਤੇ ਸੈਮ ਅਸਗਰੀ 27 ਸਾਲ ਦੇ ਹਨ। ਸੈਮ ਅਸਗਰੀ ਈਰਾਨ ਮੂਲ ਦੇ ਅਮਰੀਕੀ ਪਰਸਨਲ ਟ੍ਰੇਨਰ ਹਨ। ਉਹ ਇਕ ਅਦਾਕਾਰ ਵੀ ਹਨ। ਸੈਮ ਅਸਗਰੀ ਵੈੱਬ ਸੀਰੀਜ਼ ਬਲੈਕ ਮਨੀ ‘ਚ ਕੰਮ ਕਰ ਚੁੱਕੇ ਹਨ। ਉੱਥੇ ਹੀ ਨਿਊਜ਼ ਏਜੰਸੀ ਰਾਇਰ ਦੀ ਖ਼ਬਰ ਅਨੁਸਾਰ ਸੈਮ ਅਸਗਰੀ ਦੇ ਮੈਨੇਜਰ ਨੇ ਵੀ ਬ੍ਰਿਟਨੀ ਸਪੀਅਰਜ਼ ਤੇ ਉਨ੍ਹਾਂ ਦੀ ਮੰਗਣੀ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ।

Related posts

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

IIFA 2025 ਲਈ ਬਾਲੀਵੁੱਡ ਸਿਤਾਰਿਆਂ ਨੇ ‘ਪਿੰਕ ਸਿਟੀ’ ਨੂੰ ਹੋਰ ਖੂਬਸੂਰਤ ਬਣਾ ਦਿੱਤਾ !

admin

ਫਿਲਮ ‘ਬੀ ਹੈਪੀ’ ਦੇ ਟ੍ਰੇਲਰ ਲਾਂਚ ਮੌਕੇ ਬਾਲੀਵੁੱਡ ਸਿਤਾਰਿਆਂ ਦੀ ਮੌਜੂਦਗੀ !

admin