ਨਵੀਂ ਦਿੱਲੀ – ਸਾਈਬਰ ਸਪੇਸ, ਇਲੈਕਟ੍ਰਾਨਿਕ ਵਾਰਫੇਅਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਨਵੇਂ ਦੌਰ ਦੀਆਂ ਟੈਕਨਾਲੋਜੀਆਂ ਨਾਲ ਚੱਲਣ ਵਾਲੀਆਂ ਆਪਣੀ ਆਰਮਡ ਫ਼ੌਜਾਂ ਨੂੰ ਭਾਰਤ ਮੁੜ ਗਠਿਤ ਤੇ ਸਹੀ ਆਕਾਰ ਦੇਣ ਦੀ ਪ੍ਰਕਿਰਿਆ ’ਚ ਹੈ। ਇਹ ਗੱਲ ਚੀਫ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਵੀਰਵਾਰ ਨੂੰ ਕਹੀ।ਇਕ ਪ੍ਰੋਗਰਾਮ ’ਚ ਉਨ੍ਹਾਂ ਇਹ ਵੀ ਕਿਹਾ ਕਿ ਸਮਾਂ ਬੱਧ ਟੀਚਿਆਂ ਦੇ ਨਾਲ ਭਾਰਤੀ ਆਰਮਡ ਫ਼ੌਜਾਂ ’ਚ ਏਕੀਕਰਨ ਤੇ ਤਾਲਮੇਲ ਵਧਾਉਣ ਲਈ ਇਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਜਨਰਲ ਰਾਵਤ ਨੇ ਕਿਹਾ ਕਿ ਭਾਰਤ ਰੱਖਿਆ ਨਿਰਮਾਣ ’ਚ ਆਤਮ ਨਿਰਭਰ ਬਣਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਕ ਖੇਤਰੀ ਸ਼ਕਤੀ ਦੇ ਰੂਪ ’ਚ ਉਭਰਣ ਦੀ ਉਸਦੀਆਂ ਇੱਛਾਵਾਂ ਨੂੰ ਹੁਣ ਹਥਿਆਰਾਂ ਦੀ ਦਰਾਮਦ ਦਾ ਬੰਧਕ ਨਹੀਂ ਬਣਾਇਆ ਜਾ ਸਕਦਾ।ਉਨ੍ਹਾਂ ਕਿਹਾ ਕਿ ਜੰਗ ਬਦਲ ਰਹੀ ਹੈ। ਇਸ ਲਈ ਚੁਣੌਤੀਆਂ ਵੀ ਹਨ, ਖ਼ਾਸ ਤੌਰ ’ਤੇ ਭਾਰਤ ਲਈ। ਸਾਡੇ ਗੁਆਂਢੀ ਮੁਲਕਾਂ ਨਾਲ ਮਿਲੀਭੁਗਤ ਦੀ ਧਮਕੀ, ਜ਼ਮੀਨੀ ਫ਼ੌਜਾਂ ਦੀ ਸਰਹੱਦ ਪਾਰ ਘੁਸਪੈਠ ਤੇ ਸਰਹੱਦਾਂ ’ਤੇ ਫੈਲੇ ਇਕੱਠੇ ਕਈ ਮੋਰਚੇ, ਜੰਗ ਦੀ ਨਵੀਂ ਹਕੀਕਤ ਹਨ।ਜਨਰਲ ਰਾਵਤ ਨੇ ਕਿਹਾ ਕਿ ਦੇਸ਼ ਦੇ ਆਰਮਡ ਦਸਤਿਆਂ ਦੀ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਰਤ ਦੇ ਚਾਰੋ ਪਾਸੇ ਅਣਮਿੱਥੇ ਮਾਹੌਲ ਨੂੰ ਦੇਖਦੇ ਹੋਏ ਸੁਰੱਖਿਆ ਦੀ ਬਦਲਦੀ ਗਤੀਸ਼ੀਲਤਾ ਦੇ ਨਾਲ ਤਿਆਰ ਰਹਿਣਾ ਚਾਹੀਦਾ ਹੈ।ਨਵੇਂ ਯੁੱਗ ਦੀਆਂ ਟੈਕਨਾਲੋਜੀਆਂ ਪ੍ਰਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਇਸ ਗੱਲ ਤੋਂ ਜਾਣੂ ਹੈ ਕਿ ਟੈਕਨਾਲੋਜੀ ’ਤੇ ਕੰਟਰੋਲ ਆਰਥਿਕ, ਸਿਆਸੀ ਤੇ ਫ਼ੌਜੀ ਸ਼ਕਤੀ ਨੂੰ ਪਰਿਭਾਸ਼ਿਤ ਕਰਦਾ ਹੈ।ਡੈਫ ਟੇਕ ਇੰਡੀਆ ਸੰਮੇਲਨ ’ਚ ਉਨ੍ਹਾਂ ਕਿਹਾ ਕਿ ਸਾਡੀ ਰੱਖਿਆ ਤਿਆਰੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਲਾਭ ਉਠਾਉਣ ਨੂੰ ਸਹੀ ਮਹੱਤਵ ਦਿੱਤਾ ਜਾ ਰਿਹਾ ਹੈ। ਚੀਫ ਆਫ ਡਿਫੈਂਸ ਸਟਾਫ ਨੇ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਨੈਨੋ ਟੈਕਨਾਲੋਜੀ, ਬਿੱਗ ਡਾਟਾ ਐਨਾਲਿਟਿਕਸ, ਡ੍ਰੋਨ ਟੈਕਨਾਲੋਜੀ, ਮਨੁੱਖ ਰਹਿਤ ਸਿਸਟਮ ਤੇ ਪੁਲਾੜ ਦੇ ਫ਼ੌਜੀਕਰਨ ਦੇ ਨਾਲ ਨਾਲ ਇੰਟਰਨੈੱਟ ਮੀਡੀਆ ’ਚ ਹੇਰਫੇਰ ਵਰਗੀਆਂ ਤਕਨੀਕਾਂ ਦੀ ਖੋਜ ਨਾਲ ਨਵੇਂ ਖਤਰੇ ਸਾਹਮਣੇ ਆ ਰਹੇ ਹਨ।