Breaking News Latest News News Sport

ਆਸਟ੍ਰੇਲੀਆ ਦਾ ਵਿਜੈ ਅਭਿਆਨ ਰੋਕਣ ਉਤਰੇਗੀ ਭਾਰਤੀ ਮਹਿਲਾ ਟੀਮ

ਮੈਕੇ – ਪਹਿਲੇ ਮੈਚ ’ਚ ਕਰਾਰੀ ਹਾਰ ਝੱਲਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਦੇ 25 ਮੈਚਾਂ ਤੋਂ ਚੱਲੇ ਆ ਰਹੇ ਵਿਜੈ ਅਭਿਆਨ ਨੂੰ ਰੋਕ ਕੇ ਤਿੰਨ ਮੈਚਾਂ ਦੀ ਸੀਰੀਜ਼ ਜੀਵਤ ਰੱਖਣ ਲਈ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਵਨਡੇ ਮੈਚ ’ਚ ਹਰ ਵਿਬਾਗ ’ਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੂੰ ਆਪਣੇ ਬੱਲੇਬਾਜ਼ਾਂ ਸਿਖਰਲੇ ਕ੍ਰਮ ’ਚ ਸੈਫਾਲੀ ਵਰਮਾ ਤੇ ਸਮ੍ਰਿਤੀ ਮੰਧਾਨਾ ਤੋਂ ਵੱਡੀ ਪਾਰੀ ਦੀ ਉਮੀਦ ਹੈ। ਪਿਛਲੇ ਮੈਚ ’ਚ ਇਹ ਦੋਵੇਂ ਵਧੀਆ ਸ਼ੁਰੂਆਤ ਨਹੀਂ ਦੇ ਸਕੀਆਂ। ਭਾਰਤ ਨੇ ਇਹ ਮੈਚ 9 ਵਿਕਟਾਂ ਨਾਲ ਗਆਇਆ ਸੀ।

ਸ਼ੈਫਾਲੀ ਤੇ ਸਮ੍ਰਿਤੀ ਦੇ ਕੋਲ ਵਿਰੋਧੀ ਆਕ੍ਰਮਣ ਦੀਆਂ ਧੱਜੀਆਂ ਉਡਾਉਣ ਲਈ ਪ੍ਰਾਪਤ ਕੌਸ਼ਲ ਹਨ ਤੇ ਇਨ੍ਹਾਂ ਦੋਵਾਂ ਨੂੰ ਸੁਨਸ਼ਿਚਿਤ ਕਰਨਾ ਪਵੇਗਾ ਕਿ ਐਲਿਮ ਪੈਰੀ ਤੇ ਡਾਰਸੀ ਬ੍ਰਾਊਨ ਉਨ੍ਹਾਂ ’ਤੇ ਹਾਵੀ ਨਾ ਹੋ ਸਕੇ। ਜਿਵੇਂ ਕਿ ਪਹਿਲੇ ਮੈਚ ’ਚ ਹੋਇਾ ਹੈ। ਪੈਰੀ ਤੈੇ ਬ੍ਰਾਊਨ ਨੇ ਅਭਿਆਸ ਮੈਚ ’ਚ ਵੀ ਵਧੀਆ ਪ੍ਰਦਰਸ਼ਨ ਕੀਤਾ ਸੀ। ਬ੍ਰਾਊਨ ਨੇ ਛੇ ਓਵਰਾਂ ਤਕ ਸ਼ੈਫਾਲੀ ਤੇ ਸਮ੍ਰਿਤੀ ਨੂੰ ਪਵੇਲਿਅਨ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਬਾਕੀ ਭਾਰਤੀ ਬੱਲੇਬਾਜ਼ਾਂ ਨੇ ਆਕ੍ਰਮਕ ਅੰਦਾਜ਼ ’ਚ ਬੱਲੇਬਾਜ਼ੀ ਕਰਨ ਦੀ ਬਜ਼ਾਏ ਪਾਰੀ ਸੰਵਾਰਨ ’ਤੇ ਜ਼ਿਆਦਾ ਧਿਆਨ ਲਗਾਇਆ।

Related posts

ਸ਼੍ਰੋਮਣੀ ਕਮੇਟੀ ਦੀ 2025 ਲਈ ਕਬੱਡੀ ਟੀਮ ਦਾ ਐਲਾਨ !

admin

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin

ਟੀਮ ਇੰਡੀਆ ਨੇ ਟੀ-20ਆਈ ਸੀਰੀਜ਼ 4-1 ਨਾਲ ਜਿੱਤ ਲਈ !

admin