ਦੁਬਈ – 24 ਮਾਰਚ 2018… ਕੈਪਟਾਊਨ ’ਚ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਵਿਚ ਤੀਸਰੇ ਟੈਸਟ ਮੈਚ ਦੇ ਤੀਸਰੇ ਦਿਨ ਦਾ ਖੇਡ ਚੱਲ ਰਿਹਾ ਹੈ…ਟੈਲੀਵਿਜ਼ਨ ਸਕਰੀਨ ’ਤੇ ਕੈਮਰਨ ਬੈਨਕ੍ਰਾਫਟ ਦਿਖਾਈ ਦਿੰਦੇ ਹਨ। ਵਾਰ-ਵਾਰ ਕੈਮਰਾ ਜੂਮ ਹੁੰਦਾ ਹੈ ਤੇ ਉਹ ਕੁਝ ਪੀਲੀ ਚੀਜ਼ ਲੋਅਰ ਦੀ ਜੇਬ ’ਚ ਰੱਖਦੇ ਦਿਖਾਈ ਦੇ ਰਹੇ ਹਨ। ਬਾਅਦ ’ਚ ਪਤਾ ਚਲਦਾ ਹੈ ਕਿ ਉਹ ਸੈਂਡ ਪੇਪਰ ਸੀ, ਜਿਸ ਨਾਲ ਗੇਂਦ ਨੂੰ ਨਾਜਾਇਜ਼ ਤਰੀਕੇ ਨਾਲ ਖੁਦਰਾ ਕਰ ਕੇ ਰਿਵਰਸ ਸਵਿੰਗ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਇਸ ਤੋਂ ਬਾਅਦ ਜੋ ਹੋਇਆ ਉਸ ਨੇ ਆਸਟ੍ਰੇਲੀਆਈ ਕ੍ਰਿਕਟ ਨੂੰ ਪਿਛਲੀ ਪਾਸਿਓਂ ਢਕੇਲ ਦਿੱਤਾ। ਇਸ ਕਾਂਡ ’ਚ ਸ਼ਾਮਲ ਤਤਕਾਲੀਨ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਤੇ ਬੈਨਕ੍ਰਾਫਟ ’ਤੇ ਰੋਕ ਲਗਾ ਦਿੱਤੀ ਗਈ। 2018-19 ’ਚ ਭਾਰਤ ਦੇ ਆਸਟ੍ਰੇਲੀਆਈ ਦੌਰੇ ’ਤੇ ਮੈਂ ਦੇਖਿਆ ਕਿ ਹਮੇਸ਼ਾ ਸਲੇਜਿੰਗ ਕਰਨ ਵਾਲੀ ਤੇ ਦੂਸਰੀ ਟੀਮ ’ਤੇ ਦਬਾਅ ਬਣਾ ਕੇ ਰੱਖਣ ਵਾਲੀ ਇਸ ਟੀਮ ਦੇ ਮੋਢੇ ਕਿਵੇਂ ਝੁਕੇ ਹੋਏ ਸੀ। ਇਹ ਵੀ ਕਾਰਨ ਸੀ ਕਿ ਭਾਰਤ ਨੇ ਪਹਿਲੀ ਵਾਰ ਉਥੇ ਟੈਸਟ ਸੀਰੀਜ਼ ਜਿੱਤੀ।ਆਸਟ੍ਰੇਲੀਆ ਨੇ ਉਸ ਦੌਰਾਨ ਸਲੇਜਿੰਗ ਕਰਨਾ ਘੱਟ ਕਰ ਦਿੱਤਾ। ਆਪਣੀ ਚੰਗੇ ਅਕਸ ਨੂੰ ਬਣਾਉਣ ਤੇ ਕ੍ਰਿਕਟ ਨੂੰ ਪ੍ਰਸ਼ੰਸਕਾਂ ਦੇ ਵਿਚ ਪਸੰਦੀਦਾ ਕਰਨ ਕ੍ਰਿਕਟ ਆਸਟ੍ਰੇਲੀਆ ਨੇ ਹਰ ਉਹ ਕੋਸ਼ਿਸ਼ ਕੀਤੀ, ਜੋ ਕਰਨੀ ਚਾਹੀਦੀ ਸੀ। ਮੈਚ ਤੋਂ ਬਾਅਦ ਖਿਡਾਰੀ ਮੈਂਬਰਸ ਗੈਲਰੀ ਤੋਂ ਬਾਹਰ ਆਉਂਦੇ ਤੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੰਦੇ, ਉਨ੍ਹਾਂ ਨੂੰ ਮਿਲਦੇ, ਫੋਟੋ ਖਿਚਵਾਉਂਦੇ। ਉਹ ਦੱਸਦੇ ਕਿ ਅਸੀਂ ਫਿਰ ਤੋਂ ਵਿਸ਼ਵ ਚੈਂਪੀਅਨ ਬਣਾਗੇ, ਸਾਡੇ ’ਤੇ ਵਿਸ਼ਵਾਸ ਰੱਖੋ। ਅਸੀਂ ਇੰਨੇ ਖਰਾਬ ਨਹੀਂ ਹਾਂ। ਹੌਲੀ ਹੌਲੀ ਪ੍ਰਸ਼ੰਸਕ ਮੈਦਾਨ ’ਤੇ ਵਾਪਸ ਆਉਣ ਲੱਗੇ ਪਰ ਸੈਂਡ ਪੇਪਰ ਕਾਂਡ ਟੀਮ ਨੂੰ ਅੱਗੇ ਵਧਣ ਨਹੀਂ ਦੇ ਰਿਹਾ ਸੀ।2019 ਵਿਸ਼ਵ ਕੱਪ ’ਚ ਆਸਟ੍ਰੇਲੀਆਈ ਟੀਮ ਇੰਗਲੈਂਡ ਦੇ ਜਿਸ ਵੀ ਮੈਦਾਨ ’ਚ ਖੇਡਣ ਗਈ, ਉਥੇ ਪ੍ਰਸ਼ੰਸਕ ਚੀਟਰ-ਚੀਟਰ (ਧੋਖੇਬਾਜ਼) ਦੇ ਨਾਅਰੇ ਲਗਾਉਂਦੇ। ਕੁਝ ਪ੍ਰਸ਼ੰਸਕ ਸੈਂਡ ਪੇਪਰ ਲੈ ਕੇ ਦਿਖਾਉਂਦੇ। ਵਾਰਨਰ ਨੂੰ ਮੈਚ ਦੌਰਾਨ ਆਪਣੀ ਲੋਅਰ ਦੀ ਜੇਬ ਕੱਢ ਕੇ ਦਿਖਾਉਣੀ ਪਈ ਕਿ ਉਨ੍ਹਾਂ ਨੇ ਹੁਣ ਉਸ ’ਚ ਕੁਝ ਨਹੀਂ ਰੱਖਿਆ ਹੈ। ਜਦੋਂ ਓਵਲ ’ਚ ਭਾਰਤ-ਆਸਟ੍ਰੇਲੀਆ ਦਾ ਮੈਚ ਹੋਇਆ ਤਾਂ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ। ਉਹ ਸਮਿਥ ਦੇ ਸਮਰਥਨ ’ਚ ਅੱਗੇ ਆਏ।ਟੀ-20 ਵਿਸ਼ਵ ਕੱਪ ਖੇਡਣ ਲਈ ਆਸਟ੍ਰੀਆਈ ਟੀਮ ਦੇ ਜਦੋਂ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਕਦਮ ਰੱਖਿਆ ਤਾਂ ਉਸ ਨੂੰ ਕੋਈ ਟਰਾਫੀ ਦੀ ਦੌੜ ’ਚ ਨਹੀਂ ਗਿਣ ਰਿਹਾ ਸੀ। ਉਸ ਤੋਂ ਪਹਿਲਾਂ ਉਹ ਲਗਾਤਾਰ ਪੰਜ ਦੁਵੱਲੀਏ ਟੀ-20 ਸੀਰੀਜ਼ ਹਾਰ ਚੁੱਕੇ ਸੀ। ਇਥੋਂ ਤਕ ਕਿ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਵੀ ਹਾਰ ਮਿਲੀ ਸੀ। ਸਤੰਬਰ ’ਚ ਬੰਗਲਾਦੇਸ਼ ਦੀ ਰੈਂਕਿੰਗ ਛੇ ਤੇ ਆਸਟ੍ਰੇਲੀਆ ਦੀ ਸੱਤ ਤਕ ਡਿੱਗ ਗਈ ਸੀ। ਜਦੋਂ ਆਈਸੀਸੀ ਅਕਾਦਮੀ ’ਚ ਭਾਰਤ ਤੇ ਆਸਟ੍ਰੇਲੀਆ ਦੇ ਵਿਚ ਅਭਿਆਸ ਮੈਚ ਹੋਇਆ ਤਾਂ ਮੈਂ ਉਥੇ ਮੌਜੂਦ ਸੀ। ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਟੀਮ ਸੈਮੀਫਾਈਨਲ ’ਚ ਪਹੁੰਚ ਪਾਵੇਗੀ।ਉਨ੍ਹਾਂ ਦਾ ਮਨੋਬਲ ਟੁੱਟਿਆ ਹੋਇਆ ਸੀ, ਜ਼ਿਆਦਾਤਰ ਖਿਡਾਰੀ ਆਊਟ ਆਫ ਫਾਰਮ ਸੀ। ਕੁਝ ਖਿਡਾਰੀਆਂ ਦੀ ਚੋਣ ’ਤੇ ਸਵਾਲ ਉਠ ਰਹੇ ਸੀ, ਇਹੀ ਨਹੀਂ ਕਪਤਾਨ ਆਰੋਨ ਫਿੰਚ ਖੁਦ ਸਵਾਲਾਂ ਦੇ ਘੇਰੇ ’ਚ ਸੀ। ਆਸਟ੍ਰੇਲੀਆ ਉਹ ਅਭਿਆਸ ਵੀ ਹਾਰ ਗਿਆ, ਪਰ ਇਸ ਤੋਂ ਬਾਅਦ ਉਸ ਨੇ ਜੋ ਕਮਾਲ ਕੀਤਾ, ਉਹ ਇਤਿਹਾਸ ’ਚ ਦਰਜ ਹੋ ਗਿਆ। ਟੀਮ ਨੇ ਸੁਪਰ-12 ਦੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 10 ਦੌੜਾਂ ਤੋਂ ਹਰਾ ਦਿੱਤਾ। ਇਸ ਤੋਂ ਬਾਅਦ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ। ਤੀਸਰੇ ਮੈਚ ’ਚ ਇੰਗਲੈਂਡ ਨੇ ਇਸ ਟੀਮ ਨੂੰ ਧੋ ਦਿੱਤਾ।ਇੰਗਲਿਸ਼ ਟੀਮ ਨੇ 126 ਦੌੜਾਂ ਦੇ ਟੀਚੇ ਨੂੰ 11.4 ਓਵਰ ’ਚ ਦੋ ਵਿਕਟਾਂ ਗੁਆ ਕੇ ਹੀ ਹਾਸਲ ਕਰ ਲਿਆ। ਇਸ ਬੁਰੀ ਹਾਰ ਤੋਂ ਬਾਅਦ ਵੀ ਇਹ ਟੀਮ ਨਹੀਂ ਰੁਕੀ, ਸਗੋਂ ਸੰਗਠਿਤ ਹੋਈ। ਉਸ ਨੇ ਬੰਗਲਾਦੇਸ਼ ਤੇ ਵੈਸਟਇੰਡੀਜ਼ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ। ਇਸ ਤੋਂ ਬਾਅਦ ਆਸਟ੍ਰੇਲੀਆ ਨੂੰ ਰੋਕਣਾ ਮੁਸ਼ਕਲ ਸੀ ਕਿਉਂਕਿ ਵਿਸ਼ਵ ਕੱਪ ਦੇ ਨਾਕਆਊਟ ’ਚ ਇਸ ਟੀਮ ਦਾ ਇਤਿਹਾਸ ਸ਼ਲਾਘਾਯੋਗ ਸੀ। ਉਸ ਨੇ ਸੈਮੀਫਾਈਨਲ ’ਚ ਪਾਕਿਸਤਾਨ ਤੇ ਫਾਈਨਲ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਤੇ ਕੁੱਲ ਛੇਵਾਂ ਵਿਸ਼ਵ ਕੱਪ ਜਿੱਤ ਕੇ ਦੱਸ ਦਿੱਤਾ, ਕਿਉਂ ਉਸ ਨੂੰ ਚੈਂਪੀਅਨ ਕਹਿੰਦੇ ਹਨ।