ArticlesAustralia & New ZealandBreaking NewsLatest News

ਆਸਟ੍ਰੇਲੀਆ ਨੇ ਵੀਅਤਨਾਮ ਵਿੱਚ ਗ੍ਰਿਫ਼ਤਾਰ ਆਪਣੇ ਨਾਗਰਿਕ ਦਾ ਮਾਮਲਾ ਚੁੱਕਿਆ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ।

ਕੈਨਬਰਾ – ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਵੀਅਤਨਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਾਰਕੁਨ ਦੇ ਮਾਮਲੇ ਨੂੰ ਲੈ ਕੇ ਆਸਟ੍ਰੇਲੀਆ ਨੇ ਵੀਅਤਨਾਮ ਸਰਕਾਰ ਕੋਲ ਆਪਣਾ ਪੱਖ ਰੱਖਿਆ ਹੈ। ਵੀਅਤਨਾਮ ਦੇ ਅਧਿਕਾਰੀਆਂ ਨੇ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਾਰਕੁਨ ਹਿਏਪ ਟ੍ਰਾਨ ਅਤੇ ਉਸ ਦੇ ਨਾਰਵੇਈ-ਵੀਅਤਨਾਮੀ ਸਾਥੀ ਡਕ ਥੁਆਨ ਨਗੁਯੇਨ ਵਿਰੁੱਧ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਕਰਨ ਦੀ ਕਥਿਤ ਸਾਜ਼ਿਸ਼ ਦੇ ਦੋਸ਼ ਲਗਾਏ ਹਨ।

ਅਮਰੀਕਾ ਸਥਿਤ ਲੋਕਤੰਤਰ ਪੱਖੀ ਜਥੇਬੰਦੀ ਵੀਅਤ ਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਜਥੇਬੰਦੀ ਦਾ ਮੰਨਣਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਅਗਵਾ ਕੀਤਾ ਗਿਆ ਅਤੇ ਇਹ ਸਰਹੱਦਾਂ ਤੋਂ ਪਾਰ ਸਿਆਸੀ ਵਿਰੋਧੀਆਂ ਨੂੰ ਦਬਾਉਣ ਦੀ ਕਾਰਵਾਈ ਹੋ ਸਕਦੀ ਹੈ।

ਪੈਨੀ ਵੌਂਗ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਜਾਣੂ ਹਨ, ਪਰ ਨਿੱਜਤਾ ਦੇ ਕਾਰਨਾਂ ਕਰਕੇ ਉਹ ਇਸ ਬਾਰੇ ਜਨਤਕ ਤੌਰ ’ਤੇ ਵਧੇਰੇ ਜਾਣਕਾਰੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਵਜੋਂ ਉਹ ਕਈ ਲੋਕਾਂ ਦੇ ਮਾਮਲਿਆਂ ਨਾਲ ਨਜਿੱਠ ਚੁੱਕੇ ਹਨ ਅਤੇ ਇਸ ਮਾਮਲੇ ਵਿੱਚ ਵੀ ਸਬੰਧਤ ਵਿਅਕਤੀ ਦੀ ਮਦਦ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਕਦਮ ਚੁੱਕੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਦੀਆਂ ਵੱਖ-ਵੱਖ ਸਰਕਾਰਾਂ ਦੀ ਵਿਅਕਤੀਗਤ ਆਜ਼ਾਦੀ ਅਤੇ ਸਿਆਸੀ ਆਜ਼ਾਦੀ ਬਾਰੇ ਸੋਚ ਆਸਟ੍ਰੇਲੀਆ ਨਾਲੋਂ ਵੱਖਰੀ ਹੈ।

Related posts

IHACPA ਵੱਲੋਂ ਰਿਹਾਇਸ਼ੀ ਏਜਡ ਕੇਅਰ ਦੀਆਂ ਕੀਮਤਾਂ ਬਾਰੇ ਨਵੀਂ ਸਲਾਹ ਜਾਰੀ

admin

ਸਿੱਧੂ ਦੀ ਪ੍ਰਧਾਨਗੀ ਤੇ ਕੈਪਟਨ ਦੀ ਨਰਾਜ਼ਗੀ ਦਾ ਮਾਮਲਾ ‘ਆਗੇ ਸਮਝ ਚਲੋ ਨੰਦ ਲਾਲਾ’… !

admin

ਦਮੇ ਲਈ ਯੋਗ – 2

admin