ਇਕਵਾਡੋਰ – ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਨੇ ਜੰਗਲਾਂ ਦੀ ਅੱਗ, ਪਾਣੀ ਦੀ ਕਮੀ ਅਤੇ ਸੋਕੇ ਦਾ ਮੁਕਾਬਲਾ ਕਰਨ ਲਈ 60 ਦਿਨਾਂ ਦੀ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਊਰਜਾ ਮੰਤਰੀ ਇਨੇਸ ਮੰਜ਼ਾਨੋ ਨੇ ਇਹ ਜਾਣਕਾਰੀ ਦਿੱਤੀ। ਮੰਜ਼ਾਨੋ ਨੇ ਇਕ ਪ੍ਰੈਸ ਰਿਲੀਜ਼ ‘ਚ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ 17 ਸਰਗਰਮ ਅੱਗ ਲੱਗਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਅਜ਼ੂਏ ਅਤੇ ਲੋਜਾ ਦੇ ਦੱਖਣੀ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਰਾਸ਼ਟਰੀ ਜੋਖਮ ਪ੍ਰਬੰਧਨ ਸਕੱਤਰੇਤ ਦੋਵਾਂ ਸੂਬਿਆਂ ‘ਚ ਅੱਗ ਬੁਝਾਉਣ ਵਾਲਿਆਂ ਦੇ ਕੰਮ ‘ਚ ਮਦਦ ਲਈ ਸੋਮਿਆਂ ਦੇ ਤਾਲਮੇਲ ਦੀ ਅਗਵਾਈ ਕਰ ਰਿਹਾ ਹੈ।