India

ਮਹਾਰਾਸ਼ਟਰ ਚੋਣਾਂ: ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ !

ਕਰੀਨਾ ਕਪੂਰ ਖਾਨ ਅਤੇ ਸੈਫ਼ ਅਲੀ ਖਾਨ ਵੋਟ ਪਾਉਣ ਲਈ ਜਾਂਦੇ ਹੋਏ। (ਫੋਟੋ: ਏ ਐਨ ਆਈ)

ਮੁੰਬਈ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਅਮਨ-ਅਮਾਨ ਦੇ ਨਾਲ ਪੈ ਗਈਆਂ ਹਨ ਅਤੇ ਕਈ ਐਗਜ਼ੈਟ ਪੋਲ ਵੀ ਆਉਣੇ ਸ਼ੁਰੂ ਹੋ ਗਏ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਆਪਣੀਆਂ ਵੋਟਾਂ ਪਾਈਆਂ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਮਹਾਯੁਤੀ ਸੱਤਾ ਵਿਚ ਬਰਕਰਾਰ ਰਹਿ ਸਕਦੀ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਮਹਾ ਵਿਕਾਸ ਅਗਾੜੀ (ਐਮਵੀਏ) ਨੇ ਵੀ ਸਖਤ ਟੱਕਰ ਦਿੱਤੀ ਹੈ। ਇਹ ਖੁਲਾਸਾ ਕਈ ਐਗਜ਼ਿਟ ਪੋਲ ਤੋਂ ਹੋਇਆ ਹੈ। ਇਸ ਸੂਬੇ ਦੀਆਂ ਵਿਧਾਨ ਸਭਾ ਦੀਆਂ 288 ਸੀਟਾਂ ਹਨ। ਰਿਪਬਲਿਕ ਟੀਵੀ-ਪੀਐਮਏਆਰਕਿਊ ਐਗਜ਼ਿਟ ਪੋਲ ਅਨੁਸਾਰ ਮਹਾਯੁਤੀ ਗਠਜੋੜ ਨੂੰ 137-157 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਮਹਾਂ ਵਿਕਾਸ ਅਗਾੜੀ ਨੂੰ 126-147 ਅਤੇ ਹੋਰਾਂ ਨੂੰ 2-8 ਸੀਟਾਂ ਮਿਲ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਮਹਾਯੁਤੀ ਵਿੱਚ ਭਾਜਪਾ, ਸ਼ਿਵ ਸੈਨਾ ਅਤੇ ਐਨਸੀਪੀ ਸ਼ਾਮਲ ਹਨ ਜਦਕਿ ਵਿਰੋਧੀ ਮਹਾਂ ਵਿਕਾਸ ਅਗਾੜੀ ਵਿੱਚ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਐਨਸੀਪੀ (ਐਸਪੀ) ਸ਼ਾਮਲ ਹਨ।

ਏਬੀਪੀ-ਮੈਟਰਾਈਜ਼ ਐਗਜ਼ਿਟ ਪੋਲ ਅਨੁਸਾਰ ਮਹਾਯੁਤੀ ਗਠਜੋੜ ਨੂੰ 150-170 ਸੀਟਾਂ ਅਤੇ ਮਹਾਂ ਵਿਕਾਸ ਅਗਾੜੀ ਨੂੰ 110-130 ਸੀਟਾਂ ਦਾ ਅਨੁਮਾਨ ਹੈ। ਇਸ ਅਨੁਸਾਰ ਹੋਰਨਾਂ ਨੂੰ 8-10 ਸੀਟਾਂ ਮਿਲ ਸਕਦੀਆਂ ਹਨ।

ਨਿਊਜ਼ 24-ਟੂਡੇਜ਼ ਚਾਣਕਿਆ ਨੇ ਮਹਾਯੁਤੀ ਨੂੰ 152-150 ਸੀਟਾਂ, ਐਮਵੀਏ ਨੂੰ 130-138 ਸੀਟਾਂ ਅਤੇ ਹੋਰਨਾਂ ਨੂੰ 6-8 ਸੀਟਾਂ ਮਿਲਣ ਬਾਰੇ ਦੱਸਿਆ ਹੈ। ਇਸ ਤੋਂ ਪਹਿਲਾਂ ਚੋਣਾਂ ‘ਚ ਮਹਾਯੁਤੀ ਅਤੇ ਐੱਮਵੀਏ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਸ਼ਿਵ ਸੈਨਾ ਅਤੇ ਐੱਨਸੀਪੀ ’ਚ ਫੁੱਟ ਤੋਂ ਬਾਅਦ ਸੂਬੇ ’ਚ ਇਹ ਪਹਿਲੀ ਵਿਧਾਨ ਸਭਾ ਚੋਣ ਸੀ।

Related posts

ਮਾਲਦੀਵ ’ਚ ਭਾਰਤ ਦੀ ਯੂ.ਪੀ.ਆਈ. ਪ੍ਰਣਾਲੀ ਨੂੰ ਲਾਗੂ ਕਰਨ ਦਾ ਲਿਆ ਫੈਸਲਾ

Bunty

ਵਾਰਾਣਸੀ ਸੀਰੀਅਲ ਬਲਾਸਟ ਕੇਸ ‘ਚ ਅੱਤਵਾਦੀ ਵਲੀਉੱਲਾ ਨੂੰ ਮੌਤ ਦੀ ਸਜ਼ਾ, 18 ਲੋਕਾਂ ਦੀ ਹੋਈ ਸੀ ਮੌਤ ਤੇ 50 ਜ਼ਖ਼ਮੀ

Bunty

ਯੂਕਰੇਨ ਰਾਹੀਂ ਰੂਸ ਤੋਂ ਆਉਣ ਵਾਲੀ ਗੈਸ ਸਪਲਾਈ ਲਈ ਯੂਰਪ ‘ਚ ਵਧੀ ਮੰਗ, ਪੋਲੈਂਡ ਤੇ ਬੁਲਗਾਰੀਆ ‘ਤੇ ਪਾਬੰਦੀ

Bunty