International

ਇਜ਼ਰਾਇਲੀ ਹਮਲੇ ਤੇ ਬੋਲੇ ਖਾਮੇਨੇਈ, ਦੁਸ਼ਮਣ ਨ੍ਹੀਂ ਜਾਣਦਾ ਸਾਡੀ ਤਾਕਤ

ਤਹਿਰਾਨ – ਇਜ਼ਰਾਈਲ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਜ਼ਰਾਈਲ ਨੇ ਰਾਤ ਨੂੰ ਈਰਾਨ ‘ਤੇ ਹਵਾਈ ਹਮਲਾ ਕੀਤਾ। 100 ਇਜ਼ਰਾਇਲੀ ਲੜਾਕੂ ਜਹਾਜ਼ ਈਰਾਨ ਦੇ ਅਸਮਾਨ ‘ਚ ਦਾਖਲ ਹੋਏ ਤੇ ਫਿਰ ਤੇਜ਼ ਬੰਬਾਰੀ ਕੀਤੀ। ਇਸ ਹਮਲੇ ‘ਚ ਕਈ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਈਰਾਨ ਨੇ ਵੀ ਆਪਣਾ ਰਵੱਈਆ ਦਿਖਾਇਆ ਹੈ। ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ ਕਿ ਯਹੂਦੀ (ਇਜ਼ਰਾਈਲੀ) ਈਰਾਨ ਨੂੰ ਲੈ ਕੇ ਗਲਤ ਧਾਰਨਾਵਾਂ ਬਣਾ ਰਹੇ ਹਨ, ਉਹ ਈਰਾਨ ਨੂੰ ਨਹੀਂ ਜਾਣਦੇ। ਉਹ ਅਜੇ ਵੀ ਈਰਾਨੀ ਲੋਕਾਂ ਦੀ ਤਾਕਤ ਅਤੇ ਦਿ੍ਰੜਤਾ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਹਨ। ਅਸੀਂ ਉਨ੍ਹਾਂ ਨੂੰ ਇਹ ਗੱਲਾਂ ਸਮਝਾਉਣੀਆਂ ਹਨ।ਖਾਮੇਨੇਈ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਦੁਸ਼ਮਣ ਨੂੰ ਈਰਾਨੀ ਲੋਕਾਂ ਦੀ ਤਾਕਤ ਦਿਖਾਉਣ ਲਈ ਹੁਣ ਕੀ ਕਰਨਾ ਚਾਹੀਦਾ ਹੈ ਅਤੇ ਜੋ ਵੀ ਇਸ ਦੇਸ਼ ਦੇ ਹਿੱਤ ‘ਚ ਹੈ, ਉਹ ਕਰਨਾ ਚਾਹੀਦਾ ਹੈ। ਬੀਤੇ ਦਿਨੀਂ ਇਜ਼ਰਾਈਲ ਨੇ ਈਰਾਨ ‘ਤੇ ਵੱਡਾ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਇਕ ਅਕਤੂਬਰ ਤੋਂ ਈਰਾਨ ਨੇ ਇਜ਼ਰਾਈਲ ‘ਤੇ ਕਰੀਬ 200 ਬੈਲੇਸਟਿਕ ਮਿਸਾਈਲਾਂ ਨਾਲ ਹਮਲਾ ਕੀਤਾ ਸੀ। ਇਸ ਦੌਰਾਨ ਇਜ਼ਰਾਈਲ ਨੇ ਇਸ ਹਮਲੇ ਦਾ ਬਦਲਾ ਲੈਣ ਦੀ ਗੱਲ ਕਹੀ ਸੀ।

Related posts

ਗਲਾਸਗੋ ‘ਚ ਮਹਾਨ ਤਪੱਸਵੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ

admin

ਆਸੀਆਨ 2025 : ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ‘ਤੇ ਚੁਣੌਤੀਆਂ ‘ਤੇ ਚਰਚਾ ਹੋਵੇਗੀ

admin

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin