ਯੇਰੂਸ਼ਲਮ – ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਹਵਾਈ ਹਮਲੇ ‘ਚ ਹਿਜ਼ਬੁੱਲਾ ਦੇ ਇਕ ਪ੍ਰਮੁੱਖ ਮੈਂਬਰ ਨੂੰ ਮਾਰ ਦਿੱਤਾ ਹੈ। ਫੌਜ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਇਕ ਦਿਨ ਪਹਿਲਾਂ ਇਕ ਹਵਾਈ ਹਮਲੇ ’ਚ ਹਿਜ਼ਬੁੱਲਾ ਦੀ ਕੇਂਦਰੀ ਕੌਂਸਲ ਦੇ ਉਪ ਮੁਖੀ ਨਬੀਲ ਕੌਕ ਨੂੰ ਮਾਰ ਦਿੱਤਾ ਸੀ। ਇਸ ਸਬੰਧ ’ਚ ਹਿਜ਼ਬੁੱਲਾ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਹਾਲ ਹੀ ਦੇ ਹਫ਼ਤਿਆਂ ’ਚ ਇਜ਼ਰਾਈਲੀ ਹਮਲਿਆਂ ’ਚ ਹਿਜ਼ਬੁੱਲਾ ਦੇ ਕਈ ਸੀਨੀਅਰ ਕਮਾਂਡਰ ਮਾਰੇ ਗਏ ਹਨ। ਸਮੂਹ ਦਾ ਪ੍ਰਮੁੱਖ ਨੇਤਾ ਹਸਨ ਨਸਰੱਲਾ ਵੀ ਸ਼ੁੱਕਰਵਾਰ ਨੂੰ ਬੇਰੂਤ ’ਚ ਮਾਰਿਆ ਗਿਆ ਸੀ।
next post