International

ਇਜ਼ਰਾਈਲੀ ਹਮਲੇ ਚ ਨਬਾਤੀਆ ਦੇ ਮੇਅਰ ਦੀ ਮੌਤ: ਲੇਬਨਾਨੀ ਅਧਿਕਾਰੀ

ਬੇਰੂਤ – ਲੇਬਨਾਨ ਦੇ ਦੱਖਣੀ ਸ਼ਹਿਰ ਨਬਾਤੀਹ ਦਾ ਮੇਅਰ ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਬਾਤੀਹ ਸੂਬੇ ਦੇ ਗਵਰਨਰ ਹੁਵੈਦਾ ਤੁਰਕ ਨੇ ਇਕ ਨਿਊਜ਼ ਇਜੰਸੀ ਨੂੰ ਦੱਸਿਆ ਕਿ ਬੁੱਧਵਾਰ ਨੂੰ ਸੂਬੇ ਦੀ ਰਾਜਧਾਨੀ ‘ਤੇ ਹੋਏ ਹਮਲੇ ‘ਚ ਮੇਅਰ ਅਹਿਮਦ ਕਹੀਲ ਦੀ ਮੌਤ ਹੋ ਗਈ।ਉਥੇ ਹੀ ਲੇਬਨਾਨ ਦੇ ਦੱਖਣੀ ਕਾਨਾ ਸ਼ਹਿਰ ‘ਚ ਇਜ਼ਰਾਇਲੀ ਹਮਲਿਆਂ ‘ਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ। ਇਸ ਸ਼ਹਿਰ ਦਾ ਹਿਜ਼ਬੁੱਲਾ ਨਾਲ ਪਿਛਲੇ ਸਮੇਂ ਵਿਚ ਹੋਏ ਸੰਘਰਸ਼ਾਂ ਦੌਰਾਨ ਇਜ਼ਰਾਈਲੀ ਹਮਲਿਆਂ ਵਿੱਚ ਕਈ ਨਾਗਰਿਕਾਂ ਦੇ ਮਾਰੇ ਜਾਣ ਦਾ ਇਤਿਹਾਸ ਰਿਹਾ ਹੈ। ਇਜ਼ਰਾਈਲ ਨੇ ਦੱਖਣੀ ਸ਼ਹਿਰ ਨਬਾਤੀਹ ‘ਤੇ ਵੀ ਕਈ ਹਵਾਈ ਹਮਲੇ ਕੀਤੇ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਸ਼ਹਿਰ ਵਿਚ ਨਾਗਰਿਕਾਂ ਵਿਚਕਾਰ ਲੁਕੇ ਹਿਜ਼ਬੁੱਲਾ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਨੇ 6 ਦਿਨਾਂ ਦੀ ਜੰਗਬੰਦੀ ਤੋਂ ਬਾਅਦ ਬੇਰੂਤ ‘ਤੇ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ।

Related posts

ਭਾਰਤ ਅਤੇ ਮਾਲਦੀਵ ਵਿਚਕਾਰ ਨੇੜਲੇ ਸਬੰਧਾਂ ਅਤੇ ਸਦਭਾਵਨਾ ਦੇ 60 ਸਾਲ !

admin

ਥਾਈਲੈਂਡ-ਕੰਬੋਡੀਆ ਵਿਚਕਾਰ ਲੜਾਈ ਦਾ ਕੇਂਦਰ ਬਿੰਦੂ ਹੈ ਸਿ਼ਵ ਟੈਂਪਲ !

admin

ਭਾਰਤ ਨੇ ਪੰਜ ਸਾਲਾਂ ਬਾਅਦ ਚੀਨੀ ਸੈਲਾਨੀਆਂ ਲਈ ਦੁਬਾਰਾ ਦਰਵਾਜ਼ੇ ਖੋਲ੍ਹੇ !

admin