ਯੇਰੂਸ਼ਲਮ – ਇਜ਼ਰਾਈਲ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ। ਹਾਲਾਂਕਿ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਜ਼ਿਆਦਾ ਚਿੰਤਤ ਨਹੀਂ ਹਨ। ਇਹ ਨਵਾਂ ਵੇਰੀਐਂਟ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਦੇ ਦੋ ਉਪ-ਵਰਗਾਂ BA.1 ਅਤੇ BA.2 ਦਾ ਸੁਮੇਲ ਹੈ। ਇਜ਼ਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ‘ਤੇ ਉਤਰਨ ਵਾਲੇ ਦੋ ਯਾਤਰੀਆਂ ਦੀ ਆਰਟੀ-ਪੀਸੀਆਰ ਰਿਪੋਰਟ ਵਿਚ ਇਹ ਰੂਪ ਪਾਇਆ ਗਿਆ ਹੈ।
ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਹੈ, ‘ਫਿਲਹਾਲ ਪੂਰੀ ਦੁਨੀਆ ‘ਚ ਇਸ ਵੇਰੀਐਂਟ ਬਾਰੇ ਕੋਈ ਜਾਣਕਾਰੀ ਨਹੀਂ ਹੈ।’ ਇਹ ਵੀ ਕਿਹਾ ਗਿਆ ਹੈ, ‘ਇਸ ਵੇਰੀਐਂਟ ਦੇ ਦੋ ਮਾਮਲਿਆਂ ‘ਚ ਹਲਕਾ ਬੁਖਾਰ, ਸਿਰ ਦਰਦ ਅਤੇ ਮਾਸਪੇਸ਼ੀਆਂ ਦੀ ਖਰਾਬੀ ਵਰਗੇ ਲੱਛਣ ਦੇਖੇ ਗਏ ਹਨ। ਹਾਲਾਂਕਿ, ਇਸ ਦੇ ਮਰੀਜ਼ਾਂ ਨੂੰ ਕਿਸੇ ਵਿਸ਼ੇਸ਼ ਮੈਡੀਕਲ ਸਹੂਲਤਾਂ ਦੀ ਲੋੜ ਨਹੀਂ ਹੈ।