Punjab

ਇਤਿਹਾਸਕ ਫ਼ੈਸਲਿਆਂ ਨਾਲ ਪੰਜਾਬ ਵਿਚ ਆਈ ਨਵੀਂ ਕ੍ਰਾਂਤੀ : ਮੁੱਖ ਮੰਤਰੀ

ਰਾਮਾਂ ਮੰਡੀ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਸਬਾ ਰਾਮਾ ਮੰਡੀ ‘ਚ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ‘ਚ ਹੋਈ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਰਾਪਤੀਆਂ ਗਿਣਾਈਆਂ, ਉਥੇ ਹੀ ਅਕਾਲੀ ਦਲ ਤੇ ‘ਆਪ’ ਨੂੰ ਵੀ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਸ਼ੁਰੂ ਕੀਤਾ ਰੇਤ, ਟਰਾਂਸਪੋਰਟ ਤੇ ਕੇਬਲ ਮਾਫ਼ੀਆ ਰਾਜ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਲੋਕ ਹਿੱਤਾਂ ਵਿਚ ਲਏ ਇਤਿਹਾਸਕ ਫ਼ੈਸਲੇ ਬਿਜਲੀ ਦੇ ਪੁਰਾਣੇ ਬਕਾਏ ਮਾਫ, ਤਿੰਨ ਰੁਪਏ ਬਿਜਲੀ ਸਸਤੀ, ਅੌਰਤਾਂ ਲਈ ਸਰਕਾਰੀ ਬੱਸਾਂ ਦਾ ਸਫ਼ਰ ਮੁਫਤ, ਪੈਟਰੋਲ, ਡੀਜ਼ਲ ਸਸਤਾ, ਮਕਾਨਾਂ ਦੇ ਮਾਲਕੀ ਹੱਕ ਵਰਗੇ ਫ਼ੈਸਲਿਆਂ ਨੇ ਪੰਜਾਬ ਵਿਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਦਾਅਵਾ ਕੀਤਾ ਕਿ ਉਨਾਂ੍ਹ ਦਾ ਮੁੱਖ ਮਕਸਦ ਪੰਜਾਬ ਦੀ ਤਰੱਕੀ ਤੇ ਹਰ ਵਰਗ ਦੀ ਖੁਸ਼ਹਾਲੀ ਹੈ, ਜਿਸ ਲਈ ਉਹ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਫ਼ੈਸਲੇ ਲੈ ਰਹੇ ਹਨ, ਜਿਸ ਦਾ ਆਮ ਨਾਗਰਿਕਾਂ ਨੂੰ ਲਾਭ ਮਿਲਣਾ ਯਕੀਨੀ ਬਣਾਇਆ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਚੰਨੀ ਨੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਚੰਨੀ ਨਾਲ ਟੱਕਰ ਦਿੱਲੀ ਵਾਲਿਆਂ ਲਈ ਅੌਖੀ ਸਾਬਤ ਹੋਵੇਗੀ, ਕਿਉਂਕਿ ਪੰਜਾਬ ਪੰਜਾਬੀਆਂ ਦਾ ਹੈ, ਇਸ ‘ਤੇ ਬਾਹਰੀ ਲੋਕਾਂ ਨੂੰ ਰਾਜ ਨਹੀਂ ਕਰਨ ਦੇਵਾਂਗੇ। ਉਨਾਂ੍ਹ ਕਿਹਾ ਕਿ ਪੰਜਾਬ ਕੋਈ ਸ਼ਾਮਲਾਟ ਜਗ੍ਹਾ ਨਹੀਂ ਹੈ ਜਿਸ ‘ਤੇ ਕੇਜਰੀਵਾਲ ਕਬਜ਼ਾ ਕਰ ਲਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਇਕ ਦਿੱਲੀ ਦੇ ਆਗੂ ਨੇ ਕਿਹਾ ਹੈ ਕਿ ਚੰਨੀ ਬਾਦਲਾਂ ਨਾਲ ਮਿਲ ਕੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਰਮ ਕੇਸ ਦਰਜ ਕਰੇਗਾ, ਪਰ ਕੇਜਰੀਵਾਲ ਦੱਸਣ ਕਿ ਉਸਨੇ ਮਜੀਠੀਆ ਤੋਂ ਮਾਫ਼ੀ ਕਿਉਂ ਮੰਗੀ ਸੀ। ਉਨਾਂ੍ਹ ਕਿਹਾ ਕਿ ਪੰਜਾਬ ਵਿਚ ਜਿਹੜੇ ਕੇਜਰੀਵਾਲ ਐਲਾਨ ਕਰ ਰਿਹਾ ਹੈ ਪਹਿਲਾਂ ਉਹ ਦਿੱਲੀ ਵਿਚ ਲਾਗੂ ਕਰੇ। ਸੁਖਬੀਰ ਬਾਦਲ ਵੱਲੋਂ ਆਟਾ ਦਾਲ ਦੇ ਨਾਲ ਆਲੂ ਦੇਣ ‘ਤੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਖਾਣ ਵਾਲਿਆਂ ਤੋਂ ਹੁਣ ਪੰਜਾਬੀਆਂ ਨੂੰ ਆਸ ਨਹੀਂ ਰੱਖਣੀ ਚਾਹੀਦੀ। ਉਨਾਂ੍ਹ ਕਿਹਾ ਕਿ ਬਿਜਲੀ ਦੀ ਖਰੀਦ ਵਿਚ ਪੰਜਾਬੀਆਂ ਦਾ 1700 ਕਰੋੜ ਰੁਪਇਆ ਅਜਾਈਂ ਜਾ ਰਿਹਾ ਸੀ। ਮੁੱਖ ਮੰਤਰੀ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ 15 ਕਰੋੜ ਰੁਪਏ ਪਹਿਲਾਂ ਵਿਕਾਸ ਕਾਰਜਾਂ ਲਈ ਭੇਜੇ, 5 ਕਰੋੜ ਰੁਪਏ ਸੜਕਾਂ ਲਈ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਵਿੱਤਰ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸ੍ਰੀ ਚਮਕੌਰ ਸਾਹਿਬ ਵਾਂਗੂ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਿਲਕੁਲ ਸਾਹਮਣੇ ਸਿੱਖ ਹੈਰੀਟੇਜ ਸਟਰੀਟ ਬਣਾਈ ਜਾਵੇਗੀ। ਉਨਾਂ੍ਹ ਰਾਮਾਂ ਮੰਡੀ ਵਿਚ 50 ਬੈਡ ਦਾ ਹਸਪਤਾਲ ਤੇ ਮਾਡਲ ਸਕੂਲ ਵੀ ਬਣਾਉਣ, ਰੇਲਵੇ ਓਵਰ ਬਿ੍ਜ਼ ਬਣਾਉਣ ਦਾ ਐਲਾਨ ਕੀਤਾ। ਉਨਾਂ੍ਹ ਕਿਹਾ ਆਉਂਦੇ ਅੱਠ ਦਿਨਾਂ ਵਿਚ ਸੁੰਡੀ ਨਾਲ ਖਰਾਬ ਹੋਈਆਂ ਫਸਲਾਂ ਦਾ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿਚ ਕਾਂਗਰਸ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ ਤੇ ਵੱਡੀ ਗਿਣਤੀ ਵਿਚ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ।

Related posts

ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ – ਹਰਚੰਦ ਸਿੰਘ ਬਰਸਟ

Bunty

ਆਪ ਆਗੂ ਗੁਰਦੇਵ ਸਿੰਘ ਸੰਧੂ ਸਮੇਤ ਪੰਜ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Bunty

ਪਰਮਪਾਲ ਕੌਰ ਸਭ ਤੋਂ ਕਾਬਲ ਉਮੀਦਵਾਰ: ਰਾਜਨਾਥ ਸਿੰਘ

Bunty