India

ਇਸ ਵਾਰ ਅਨੋਖੀ ਹੋਵੇਗੀ ਗਣਤੰਤਰ ਦਿਵਸ ਪਰੇਡ, ਆਸਮਾਨ ਤੋਂ ਦਿਸੇਗੀ ਭਾਰਤ ਦੀ ਤਾਕਤ

ਨਵੀਂ ਦਿੱਲੀ – ਗਣਤੰਤਰ ਦਿਵਸ ਦੀ ਪਰੇਡ ਨੂੰ ਦੇਸ਼ ਭਰ ‘ਚ ਪ੍ਰਦਰਸ਼ਿਤ ਝਾਕੀ ਦੇ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਹੈ। ਝਾਕੀ ਵਿੱਚ ਭਾਰਤ ਦੀ ਵਿਰਾਸਤ ਅਤੇ ਸੱਭਿਆਚਾਰਕ ਝਲਕੀਆਂ ਦਿਖਾਈ ਦਿੰਦੀਆਂ ਹਨ। ਪਰ ਇਸ ਵਾਰ ਗਣਤੰਤਰ ਦਿਵਸ ਪਰੇਡ ਕਾਫੀ ਵਿਲੱਖਣ ਹੋਣ ਜਾ ਰਹੀ ਹੈ। ਇਸ ਵਾਰ ਸਮਾਗਮ ਦੌਰਾਨ 5 ਰਾਫੇਲ ਸਮੇਤ 75 ਲੜਾਕੂ ਜਹਾਜ਼ ‘ਸਭ ਤੋਂ ਸ਼ਾਨਦਾਰ ਫਲਾਈਪਾਸਟ’ ‘ਚ ਹਿੱਸਾ ਲੈਣਗੇ ਜੋ ਦੇਸ਼ ਦੀ ਤਾਕਤ ਨੂੰ ਆਸਮਾਨ ਤੋਂ ਦੁਨੀਆ ਨੂੰ ਦਿਖਾਉਣਗੇ। ਦੱਸ ਦੇਈਏ ਕਿ 26 ਜਨਵਰੀ ਨੂੰ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ 75 ਲੜਾਕੂ ਜਹਾਜ਼ ਉਡਾਣ ਭਰਨਗੇ। ਇਹ ਰਾਜਪਥ ‘ਤੇ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਫਲਾਈਪਾਸਟ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਭਾਰਤੀ ਹਵਾਈ ਸੈਨਾ (IAF) ਨੇ ਦਿੱਤੀ ਹੈ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ

admin