BusinessIndia

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ

ਇਸ ਸਾਲ ਚਾਂਦੀ ਦਾ ਭਾਅ ਸੋਨੇ ਦੀਆਂ ਕੀਮਤਾਂ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਿਆ ਹੈ।

ਭਾਰਤੀ ਬਾਜ਼ਾਰ ਅੰਦਰ ਚਾਂਦੀ ਦੀਆਂ ਕੀਮਤਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਜਦਕਿ ਸੋਨੇ ਦੀਆਂ ਕੀਮਤਾਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀਆਂ ਕੀਮਤਾਂ ਨੇ ਇੱਕ ਝਟਕੇ ਵਿੱਚ ਹੀ 11,760 ਰੁਪਏ ਦਾ ਉਛਾਲ ਆਇਆ ਜਦਕਿ ਸੋਨਾ ਦੀ ਕੀਮਤ ਦੇ ਵਿੱਚ 2,385 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਇਸ ਵਾਧੇ ਨਾਲ ਇਸ ਸਾਲ ਸਿਰਫ 19 ਦਿਨਾਂ ਵਿੱਚ ਹੀ ਚਾਂਦੀ 63,230 ਰੁਪਏ ਮਹਿੰਗੀ ਹੋ ਗਈ ਜਦਕਿ ਸੋਨੇ ਦੀ ਕੀਮਤ ਵਿੱਚ ਸਿਰਫ 10,781 ਰੁਪਏ ਦਾ ਵਾਧਾ ਹੋਇਆ ਹੈ। ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ ਹੈ।

ਅੱਜ ਜੀਐਸਟੀ ਤੋਂ ਬਿਨਾਂ ਚਾਂਦੀ ਦੀ ਕੀਮਤ 293,650 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਜੀਐਸਟੀ ਨੂੰ ਸ਼ਾਮਲ ਕਰਕੇ ਚਾਂਦੀ ਦੀ ਕੀਮਤ ਹੁਣ 302,459 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਇਸ ਦੌਰਾਨ 24 ਕੈਰੇਟ ਸੋਨੇ ਦੀ ਕੀਮਤ ਹੁਣ ਜੀਐਸਟੀ ਸਮੇਤ 148,297 ਰੁਪਏ ਪ੍ਰਤੀ 10 ਗ੍ਰਾਮ ਹੈ। ਸੋਨੇ ਦੀਆਂ ਕੀਮਤਾਂ ਅੱਜ ਜੀਐਸਟੀ ਤੋਂ ਬਿਨਾਂ 143,978 ਰੁਪਏ ਪ੍ਰਤੀ 10 ਗ੍ਰਾਮ ‘ਤੇ ਖੁੱਲ੍ਹੀਆਂ।

ਵਰਨਣਯੋਗ ਹੈ ਕਿ ਧਨਤੇਰਸ ਵਾਲੇ ਦਿਨ 10 ਗ੍ਰਾਮ ਸੋਨੇ ਦੀ ਕੀਮਤ 1,32,400 ਰੁਪਏ ਸੀ, ਜਦਕਿ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 1,70,000 ਰੁਪਏ ਸੀ। ਪਿਛਲੇ ਗਫ਼ਤੇ ਸ਼ੁੱਕਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਦਸ ਗ੍ਰਾਮ ਸੋਨੇ ਦੀ ਕੀਮਤ 1,43,760 ਰੁਪਏ ਸੀ ਜਦਕਿ ਇੱਕ ਕਿਲੋਗ੍ਰਾਮ ਚਾਂਦੀ ਪਹਿਲਾਂ ਹੀ 3 ਲੱਖ ਰੁਪਏ ਨੂੰ ਪਾਰ ਕਰ ਚੁੱਕੀ ਹੈ।

Related posts

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

admin

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਕੋਲੇ ਨਾਲ ਚੱਲਣ ਵਾਲਾ ਬਿਜਲੀ ਘਰ 2029 ਤੱਕ ਚਾਲੂ ਰਹੇਗਾ

admin

ਭਾਰਤ ‘ਚ ਜਾਤ ਅੱਜ ਵੀ ਇਸ ਦੇਸ਼ ਦਾ ਸਭ ਤੋਂ ਵੱਡਾ ਦਾਖਲਾ ਫਾਰਮ ਹੈ – ਰਾਹੁਲ ਗਾਂਧੀ

admin