Punjab

ਦਿਵਜੋਤ ਕੌਰ ਵਲੋਂ ਖੇਲੋ ਇੰਡੀਆ ਲੀਗ ਨਾਰਥ ਜ਼ੋਨ ’ਚ ਤੀਜਾ ਸਥਾਨ ਹਾਸਲ

ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਜੇਤੂ ਵਿਦਿਆਰਥਣ ਅਤੇ ਖੇਡ ਅਧਿਆਪਕਾ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਖੇਲੋ ਇੰਡੀਆ ਅਸਮਿਤਾ ਪੇਨਕਾਕ ਸਿਲਾਟ ਲੀਗ ਨਾਰਥ ਜ਼ੋਨ ’ਚ ਆਪਣੀ ਕਾਬਲੀਅਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਧੀਆ ਸਥਾਨ ਅਤੇ ਨਗਦ ਇਨਾਮ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਵੀਂ ਜਮਾਤ ਦੀ ਵਿਦਿਆਰਥਣ ਦਿਵਜੋਤ ਕੌਰ ਨੇ ਦਿੱਲੀ ਵਿਖੇ ਖੇਡੀ ਗਈ ਖੇਲੋ ਇੰਡੀਆ ਅਸਮਿਤਾ ਪੈਨਕੈਕ ਸਿਲਾਟ ਲੀਗ ਨਾਰਥ ਜ਼ੋਨ (ਮੇਜ਼ਰ ਲੀਗ) ’ਚ ਤੀਜਾ ਸਥਾਨ ਹਾਸਲ ਕੀਤਾ ਹੈ, ਜਿਸ ’ਚ 4000 ਰੁਪਏ ਨਗਦ ਇਨਾਮ ਵੀ ਜਿੱਤਿਆ ਹੈ। ਇਸ ਮੌਕੇ ਉਨ੍ਹਾਂ ਸਕੂਲ ਦੀਆਂ ਬਾਕੀ ਵਿਦਿਆਰਥਣਾਂ ਨੂੰ ਵੀ ਦਿਵਜੋਤ ਕੌਰ ਤੋਂ ਪ੍ਰੇਰਿਤ ਹੋ ਕੇ ਮਿਹਨਤ ਕਰਕੇ ਉਚੇ ਮੁਕਾਮ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ।

Related posts

 ਜਦੋਂ ਇਨਸਾਨੀ ਸਿਹਤ ਰੁੱਤਾਂ ਦੀ ਲੈਅ ਨਾਲ ਚੱਲਦੀ ਸੀ !

admin

ਅੰਦੋਲਨ ਲੋਕਾਂ ਨਾਲ ਚੱਲਦੇ ਨੇ ਤੇ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਖਰਚਿਆਂ ਨੂੰ ਲੋਕਾਂ ਅੱਗੇ ਰੱਖੀਏ : ਡੱਲੇਵਾਲ

admin

ਮਜੀਠੀਆ ਨੂੰ ਰਾਹਤ ਨਾ ਮਿਲੀ ਅਗਲੀ ਸੁਣਵਾਈ 13 ਅਗਸਤ ਨੂੰ !

admin