ਜਕਾਰਤਾ – ਇੰਡੋਨੇਸ਼ੀਆ ਦੇ ਸਥਾਨਕ ਕੈਰੀਅਰ S1M ਏਅਰ ਦਾ ਇਕ ਜਹਾਜ਼ ਐਤਵਾਰ ਨੂੰ ਸੁਲਾਵੇਸੀ ਟਾਪੂ ਦੇ ਗੋਰੋਂਤਾਲੋ ਸੂਬੇ ਵਿਚ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਹਵਾਲੇ ਨਾਲ ਗੋਰੋਂਟਾਲੋ ਸਰਚ ਐਂਡ ਰੈਸਕਿਊ ਦਫਤਰ ਦੇ ਮੁਖੀ ਹੇਰੀਯੰਤੋ ਨੇ ਕਿਹਾ ਕਿ ਪੀਕੇ ਐੱਸਐੱਮਐੱਚ ਕਿਸਮ ਦਾ ਜਹਾਜ਼ ਮਾਕਾਸਰ ਏਅਰਨੇਵ ਦੇ ਅਧਿਕਾਰੀਆਂ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਰੈਸ਼ ਹੋ ਗਿਆ।ਹੇਰੀਯੰਤੋ ਨੇ ਕਿਹਾ ਕਿ ਜਹਾਜ ਸਵੇਰੇ 7.30 ਵਜੇ ਜਜਲਾਲੁਦੀਨ ਗੋਰੋਂਤਾਲੋ ਹਵਾਈ ਅੱਡੇ ਤੋਂ ਰਵਾਨਾ ਹੋਇਆ, ਬੁਮੀ ਪਨੁਆ ਪੋਹੁਵਾਤੋ ਹਵਾਈ ਅੱਡੇ ਵੱਲ ਜਾ ਰਿਹਾ ਸੀ। ਹਾਲਾਂਕਿ, ਇਸਦਾ ਸੰਪਰਕ ਟੁੱਟ ਗਿਆ ਅਤੇ ਬੁਮੀ ਪਨੁਆ ਪੋਹੁਵਾਤੋ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ। ਚਾਰ ਪੀੜਤ, ਜਿਨ੍ਹਾਂ ਵਿੱਚ ਇੱਕ ਪਾਇਲਟ, ਇੱਕ ਕੋਪਾਇਲਟ, ਇੱਕ ਇੰਜੀਨੀਅਰ ਅਤੇ ਇੱਕ ਯਾਤਰੀ ਸ਼ਾਮਲ ਸਨ, ਮਿ੍ਰਤਕ ਪਾਏ ਗਏ ਸਨ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
previous post