NewsBreaking NewsInternationalLatest News

ਈਡਾ ਤੁਫ਼ਾਨ ਨਾਲ ਅਮਰੀਕ ’ਚ ਭਾਰੀ ਨੁਕਸਾਨ, 82 ਲੋਕਾਂ ਦੀ ਗਈ ਜਾਨ

ਵਾਸ਼ਿੰਗਟਨ – ਅਮਰੀਕਾ ’ਚ ਈਡਾ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 82 ਤਕ ਪਹੁੰਚ ਗਈ ਹੈ। ਸੀਬੀਐੱਸ ਨਿਊਜ਼ ਬ੍ਰਾਡਕਾਸਟਰ ਨੇ ਬੁੱਧਵਾਰ ਦੇਰ ਰਾਤ ਸੂਬਿਆਂ ਦੇ ਅਧਿਕਾਰੀਆਂ ਤੋਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੂਸੀਆਨਾ ’ਚ 26 ਪੀੜਤਾਂ ਸਣੇ ਦੱਖਣੀ ਪੂਰਬੀ ਸੂਬਿਆਂ ’ਚ 30 ਲੋਕਾਂ ਦੀ ਮੌਤ ਹੋ ਗਈ, ਜਦਕਿ ਉੱਤਰ ਪੂਰਬੀ ਖੇਤਰਾਂ ’ਚ 52 ਲੋਕ ਮਾਰੇ ਗਏ।

ਲਗਪਗ 10 ਦਿਨ ਪਹਿਲਾਂ ਆਏ ਈਡਾ ਤੂਫਾਨ ਨੇ ਖਾੜੀ ਤੱਟ, ਪੇਂਸਿਲਵੋਨਿਆ, ਨਿਊਯਾਰਕ ਤੇ ਨਿਊ ਜਰਸੀ ਦੇ ਖੇਤਰਾਂ ’ਚ ਵਿਆਪਕ ਨੁਕਸਾਨ ਪਹੁੰਚਾਇਆ ਹੈ। ਅਮਰੀਕੀ ਰਾਸ਼ਟਰੀ ਜੋਅ ਬਾਇਡਨ ਨੇ ਹਾਲ ਹੀ ’ਚ ਖਰਾਬ ਸਥਾਨਾਂ ਦਾ ਦੌਰਾ ਕੀਤਾ ਹੈ। ਆਈਡਾ ਤੁਫਾਨ 29 ਅਗਸਤ ਨੂੰ ਲੂਸੀਆਨਾ ਤੱਟ ਨਾਲ ਟਕਰਾਇਆ ਸੀ। ਇਹ 2005 ’ਚ ਆਏ ਕੈਟਰੀਨਾ ਤੂਫਾਨ ਤੋਂ ਬਾਅਦ ਅਮਰੀਕਾ ’ਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀ ਤਬਾਹੀ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin