International

ਈਪਰ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ

ਰੋਮ – ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰੇ੍ਹਗੰਢ ਮਨਾਉਂਦਿਆਂ ਬੈਲਜ਼ੀਅਮ ਦੇ ਸਿੱਖ ਭਾਈਚਾਰੇ ਵੱਲੋਂ ਸੰਸਾਰ ਜੰਗਾਂ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਸਮਾਰੋਹ ਦਾ ਵਿਸ਼ੇਸ਼ ਆਯੋਜਨ ਕੀਤਾ। ਜਿਸ ਦੌਰਾਨ ਇੱਥੋਂ ਦੇ ਈਪਰ ਸ਼ਹਿਰ ਵਿਖੇ ਸਿੱਖਜ਼ ਆਨ ਵੈਸਟਰਨ ਫਰੰਟ ਵੱਲੋਂ ਫਲੈਂਡਰ ਮਿਊਜ਼ੀਅਮ ਦੀ ਇਮਾਰਤ ਵਿੱਚ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਵੀ ਚੱਲੇ। ਜਿਸ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਤੰਤੀ ਸਾਜਾਂ ਨਾਲ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਬਾਬਾ ਭੁਪਿੰਦਰ ਸਿੰਘ ਜੀ ਨੇ ਨਾਮ ਸਿਮਰਨ ਕਰਵਾਇਆ। ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕਥਾ ਕੀਤੀ। ਈਪਰ ਸ਼ਹਿਰ ਦੇ ਪ੍ਰਸ਼ਾਸ਼ਨ ਵੱਲੋਂ ਡਿਪਟੀ ਮੇਅਰ ਦਮਿੱਤਰੀ, ਸਾਬਕਾ ਗਵਰਨਰ ਪਾਉਲੋ ਬਰਾਇਨੇ, ਇਤਿਹਾਸਕਾਰ ਦੋਮੀਨੀਕਨ ਦਿਨਦੋਵਨ, ਕਾਮਨਵੈਲਥ ਵਾਰ ਗਰੇਵ ਕਮਿਸ਼ਨ ਵੱਲੋਂ ਗੈਰਤ ਬੀਕਾਰਤ, ਸਿੱਖ ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ, ਬਲਵਿੰਦਰ ਸਿੰਘ ਚਾਹਲ ਯੂਕੇ ਨੇ ਸਿੱਖ ਫੌਜੀਆਂ ਅਤੇ ਸੰਸਾਰ ਜੰਗ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਰਵੀ ਸਿੰਘ ਖਾਲਸਾ ਏਡ ਵੀ ਇਸ ਸਮੇਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਇਸ ਸਮੇਂ ਸਥਾਨਕ ਬੈਲਜੀਅਮ ਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਸਿੱਖ ਫੌਜੀਆਂ ਦੇ ਸੰਸਾਰ ਜੰਗ ਵਿੱਚ ਪਾਏ ਯੋਗਦਾਨ ਦੀ ਜਾਣਕਾਰੀ ਵੀ ਲਈ ਤੇ ਆਖੰਡ ਪਾਠ ਸਾਹਿਬ ਤੇ ਲੰਗਰ ਦੀ ਮਹਾਨਤਾ ਜਾਣਨ ਵਿੱਚ ਉਤਸੁਕਤਾ ਜਾਹਿਰ ਕੀਤੀ। ਉਪਰੋਕਤ ਬੁਲਾਰਿਆਂ ਦੇ ਇਲਾਵਾ ਇੰਗਲੈਂਡ ਤੋਂ ਦਲ ਸਿੰਘ ਢੇਸੀ, ਰਣਵੀਰ ਸਿੰਘ ਵਿਰਦੀ, ਦਬਿੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂਕੇ, ਭਾਈ ਰਣਜੀਤ ਸਿੰਘ ਭੁੰਗਰਨੀ ਸਵਿਸ, ਭਾਈ ਹਰਮਿੰਦਰ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਬੀਬੀ ਜਸਵਿੰਦਰ ਕੌਰ ਕੈਨੇਡਾ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਗੁਰਦੇਵ ਸਿੰਘ ਲਾਲੀ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਸੁਖਦੇਵ ਸਿੰਘ ਹੇਅਰ, ਰਘਵੀਰ ਸਿੰਘ ਕੁਹਾੜ ਫਰਾਂਸ, ਬਾਬਾ ਕਸ਼ਮੀਰ ਸਿੰਘ, ਹਰਜੀਤ ਸਿੰਘ ਗਿੱਲ ਹਾਲੈਂਡ, ਹਰਜੋਤ ਸਿੰਘ ਸੰਧੂ ਆਦਿ ਹਾਜ਼ਰ ਹੋਏ। ਇਸ ਤੋਂ ਇਲਾਵਾ ਬੈਲਜੀਅਮ ਤੋਂ ਇਲਾਵਾ ਯੂਰਪ ਦੇ ਹੋਰ ਮੁਲਕਾਂ ਤੋਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬੈਲਜੀਅਮ ਦੀ ਸਿੱਖ ਸੰਗਤ ਵੱਲੋਂ ਪਰਗਟ ਸਿੰਘ ਜੋਧਪੁਰੀ, ਗੁਰਪ੍ਰੀਤ ਸਿੰਘ ਰਟੌਲ, ਧਰਮਿੰਦਰ ਸਿੰਘ ਚੱਕ ਬਖਤੂ, ਮਨਜੋਤ ਸਿੰਘ ਆਦਿ ਨੌਜਵਾਨਾਂ ਵੱਲੋਂ ਸਮੁੱਚਾ ਪ੍ਰਬੰਧ ਕਾਬਿਲੇ ਤਾਰੀਫ਼ ਸੀ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin