Bollywood

ਮੇਟ ਗਾਲਾ ’ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਦਾ ਵਧਾਇਆ ਮਾਣ

ਮੁੰਬਈ – ਮੇਟ ਗਾਲਾ ‘’ਚ ਇਸ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪੂਰੀ ਮਹਿਫਲ ਲੁੱਟੀ। ਆਲੀਆ ਰੈੱਡ ਕਾਰਪੇਟ ‘’ਤੇ ਸਾੜ੍ਹੀ ‘’ਚ ਰੈਂਪ ਵਾਕ ਕਰਦੀ ਨਜ਼ਰ ਆਈ। ਆਲੀਆ ਦੇ ਇਸ ਲੁੱਕ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਰੱਜ ਕੇ ਉਸ ਦੀ ਤਾਰੀਫ ਕਰ ਰਹੇ ਹਨ।ਹਾਲ ਹੀ ‘’ਚ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘’ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦਾ ਖ਼ੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਜਿਵੇਂ ਹੀ ਮੇਟ ਗਾਲਾ ਤੋਂ ਆਲੀਆ ਦਾ ਲੁੱਕ ਸਾਹਮਣੇ ਆਇਆ ਹੈ, ਪ੍ਰਸ਼ੰਸਕ ਉਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ।ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘’ਤੇ ਵਾਇਰਲ ਹੋ ਰਹੀਆਂ ਹਨ। ਆਲੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਡਿਜ਼ਾਈਨਰ ਸਬਿਆਸਾਂਚੀ ਦੀ ਪੇਸਟਲ ਰੰਗ ਦੀ ਸਾੜੀ ਪਾਈ ਹੈ।ਦੱਸ ਦਈਏ ਕਿ ਆਲੀਆ ਭੱਟ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਰ ਇਵੈਂਟ ‘’ਚ ਉਸ ਦਾ ਲੁੱਕ ਅਜਿਹਾ ਹੁੰਦਾ ਹੈ ਕਿ ਹਰ ਕੋਈ ਉਸ ਦੀ ਤਾਰੀਫ ਕਰਨ ਤੋਂ ਨਹੀਂ ਰੁਕਦਾ।

Related posts

ਡਰੱਗਜ਼ ਮਾਮਲੇ ‘ਚ ਆਰੀਅਨ ਖ਼ਾਨ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਜ਼ਮਾਨਤ

Bunty

ਕਾਰਤਿਕ ਆਰੀਅਨ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਮਜ਼ੇ ਚੁੱਕਦਾ ਹੋਇਆ !

admin

ਓਟੀਟੀ ‘ਤੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਹੋਈ ਬੱਲੇ-ਬੱਲੇ

Bunty