International

ਈਰਾਨ ਕੋਲ ਵਿਕਸਤ ਯੂਰੇਨੀਅਮ ਦਾ ਭੰਡਾਰ 210 ਕਿਲੋਗ੍ਰਾਮ ਤੋਂ ਜ਼ਿਆਦਾ

ਤਹਿਰਾਨ – ਈਰਾਨ ਕੋਲ ਵਿਕਸਤ ਯੂਰੇਨੀਅਮ ਦਾ ਭੰਡਾਰ ਵਧਦਾ ਹੀ ਜਾ ਰਿਹਾ ਹੈ। ਉਹ ਹੁਣ ਤਕ 210 ਕਿਲੋਗ੍ਰਾਮ ਯੂਰੇਨੀਅਮ ਵਿਕਸਤ ਕਰ ਚੁੱਕਾ ਹੈ। ਇਸ ਦੇਸ਼ ਦੀ ਪਰਮਾਣੂ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਕੋਲ 20 ਫ਼ੀਸਦੀ ਵਿਕਸਤ ਯੂਰੇਨੀਅਮ ਦਾ ਭੰਡਾਰ 210 ਕਿਲੋਗ੍ਰਾਮ ਤੋਂ ਜ਼ਿਆਦਾ ਹੋ ਗਿਆ ਹੈ। ਈਰਾਨ ਦਾ ਇਹ ਉਕਸਾਉਣ ਵਾਲਾ ਕਦਮ ਪੱਛਮੀ ਦੇਸ਼ਾਂ ਨਾਲ ਪਰਮਾਣੂ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਹੈ।

ਅਰਧ ਸਰਕਾਰੀ ਤਸਨੀਮ ਅਤੇ ਫਾਰਸ ਸਮਾਚਾਰ ਏਜੰਸੀਆਂ ਨੇ ਬੁਲਾਰੇ ਬੇਹਰੋਜ ਕਮਲਵੰਡੀ ਦੇ ਹਵਾਲੇ ਨਾਲ ਦੱਸਿਆ ਕਿ ਪਰਮਾਣੂ ਏਜੰਸੀ ਸੰਸਦ ਵੱਲੋਂ ਨਿਰਧਾਰਤ 20 ਫ਼ੀਸਦੀ ਵਿਕਸਤ ਯੂਰੇਨੀਅਮ ਦੇ 120 ਕਿਲੋਗ੍ਰਾਮ ਦੇ ਟੀਚੇ ਤੋਂ ਜ਼ਿਆਦਾ ਉਤਪਾਦਨ ਕਰ ਚੁੱਕੀ ਹੈ। ਸਾਲ 2015 ਦੇ ਪਰਮਾਣੂ ਸਮਝੌਤੇ ਤਹਿਤ ਈਰਾਨ 3.67 ਫ਼ੀਸਦੀ ਤੋਂ ਜ਼ਿਆਦਾ ਯੂਰੇਨੀਅਮ ਵਿਕਸਤ ਨਹੀਂ ਕਰ ਸਕਦਾ ਸੀ। 90 ਫ਼ੀਸਦੀ ਤੋਂ ਜ਼ਿਆਦਾ ਵਿਕਸਤ ਯੂਰੇਨੀਅਮ ਦਾ ਇਸਤੇਮਾਲ ਪਰਮਣੂ ਹਥਿਆਰਾਂ ਲਈ ਹੋ ਸਕਦਾ ਹੈ। ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਯੂਰਪੀ ਸੰਘ, ਈਰਾਨ ਅਤੇ ਅਮਰੀਕਾ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਵਿਆਨਾ ਵਿਚ 29 ਨਵੰਬਰ ਤੋਂ ਗੱਲਬਾਤ ਬਹਾਲ ਹੋਵੇਗੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin