ਤਹਿਰਾਨ- ਭਾਰਤ ਵਿਚ ਕਈ ਹਿੱਸਿਆਂ ਵਿਚ ਮਈ-ਜੂਨ ਵਿਚ ਜਦੋਂ ਤਾਪਮਾਨ 45 ਡਿਗਰੀ ਤੋਂ ਉਪਰ ਚਲਾ ਜਾਂਦਾ ਹੈ ਤਾਂ ਹੀਟ ਇੰਡੈਕਸ ਵੀ 50 ਤੋਂ ਪਾਰ ਚਲਾ ਜਾਂਦਾ ਹੈ। ਇਸ ਕਾਰਨ ਅੱਤ ਦੀ ਗਰਮੀ ਮਹਿਸੂਸ ਹੁੰਦੀ ਹੈ। ਪਰ ਜੇਕਰ ਕਿਸੇ ਵੀ ਸਥਾਨ ‘ਤੇ ਹੀਟ ਇੰਡੈਕਸ 82.2 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ, ਤਾਂ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਥਾਨ ‘ਤੇ ਹਾਲਾਤ ਕੀ ਹੋਣਗੇ। ਦੱਖਣੀ ਈਰਾਨ ਦੇ ਇੱਕ ਮੌਸਮ ਕੇਂਦਰ ਨੇ 82.2 ਡਿਗਰੀ ਸੈਲਸੀਅਸ (180 ਡਿਗਰੀ ਫਾਰਨਹੀਟ) ਦਾ ਹੀਟ ਇੰਡੈਕਸ ਦਰਜ ਕੀਤਾ। ਇਸ ਸਬੰਧੀ ਪੁਸ਼ਟੀ ਹੋਣ ‘ਤੇ ਇਹ ਧਰਤੀ ‘ਤੇ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਹੀਟ ਇੰਡੈਕਸ ਹੋਵੇਗਾ। ਇਹ ਅਤਿਅੰਤ ਤਾਪਮਾਨ ਦੀਆਂ ਸਥਿਤੀਆਂ ਹਵਾਈ ਅੱਡੇ ਦੇ ਮੌਸਮ ਸਟੇਸ਼ਨ ‘ਤੇ ਦਰਜ ਕੀਤੀਆਂ ਗਈਆਂ।ਜਲਵਾਯੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਅਜਿਹੀਆਂ ਅਤਿਅੰਤ ਗਰਮੀ ਦੀਆਂ ਘਟਨਾਵਾਂ ਲਗਾਤਾਰ ਅਤੇ ਤੀਬਰ ਹੋਣ ਦੀ ਸੰਭਾਵਨਾ ਹੈ।ਈਰਾਨ ਅਤੇ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਨੇ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਵਸਨੀਕਾਂ ਨੂੰ ਗਰਮੀ ਨਾਲ ਸਬੰਧਤ ਬਿਮਾਰੀਆਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਪੂਰਾ ਮੱਧ ਪੂਰਬ ਹਾਲ ਹੀ ਦੇ ਹਫ਼ਤਿਆਂ ਵਿੱਚ ਇੱਕ ਬੇਮਿਸਾਲ ਗਰਮੀ ਦੀ ਲਹਿਰ ਨਾਲ ਜੂਝ ਰਿਹਾ ਹੈ ਕਿਉਂਕਿ ਇਰਾਕ ਅਤੇ ਈਰਾਨ ਵਿੱਚ ਤਾਪਮਾਨ ਲਗਭਗ 50 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ।