International

ਈਰਾਨ ਦਾ ਐਫ-5 ਲੜਾਕੂ ਜਹਾਜ਼ ਹਾਦਸਾਗ੍ਰਸਤ

ਤਹਿਰਾਨ  – ਉੱਤਰੀ-ਪੱਛਮੀ ਈਰਾਨ ਦੇ ਸ਼ਹਿਰ ’ਚ ਇੱਕ ਸਟੇਡੀਅਮ ’ਚ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ’ਚ ਦੋ ਪਾਇਲਟ ਤੇ ਇੱਕ ਨਾਗਰਿਕ ਦੀ ਮੌਤ ਹੋ ਗਈ। ਤਹਿਰਾਨ ਦੀ ਨਿਊਜ਼ ਏਜੰਸੀ ਆਈਆਰਐੱਨਏ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਨੇ ਕਿਹਾ ਕਿ ਐਫ-5 ਲੜਾਕੂ ਜਹਾਜ਼ 16 ਲੱਖ (1.6 ਮਿਲੀਅਨ) ਵਸਨੀਕਾਂ ਦੇ ਸ਼ਹਿਰ ਤਬਰੀਜ਼ ’ਚ ਇੱਕ ਰਿਹਾਇਸ਼ੀ ਖੇਤਰ ’ਚ ਇੱਕ ਸਟੇਡੀਅਮ ’ਚ ਕਰੈਸ਼ ਹੋ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

ਕਰੈਸ਼ ਬਾਰੇ ਜਾਣਕਾਰੀ ਦਿੰਦੇ ਹੋਏ ਤਬਰੇਜ਼ ’ਚ ਹਵਾਈ ਅੱਡੇ ਦੇ ਕਮਾਂਡਰ ਜਨਰਲ ਰੇਜ਼ਾ ਯੂਸਫੀ ਨੇ ਕਿਹਾ ਕਿ ਕਰੈਸ਼ ਹੋਏ ਜੈੱਟ ਦੀ ਵਰਤੋਂ ਸਿਖਲਾਈ ਲਈ ਕੀਤੀ ਗਈ ਸੀ ਤੇ ਇਸ ਦੀ ਆਖ਼ਰੀ ਉਡਾਣ ’ਚ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਰਿਪੋਰਟਾਂ ਮੁਤਾਬਕ ਪਾਇਲਟ ਰਨਵੇਅ ਤਕ ਨਹੀਂ ਪਹੁੰਚ ਸਕੇ। ਉਸ ਨੇ ਕਿਹਾ ਕਿ ਪਾਇਲਟਾਂ ਨੇ ਰਿਹਾਇਸ਼ੀ ਖੇਤਰ ’ਚ ਹਾਦਸੇ ਤੋਂ ਬਚਣ ਦੀ ਕੋਸ਼ਿਸ਼ ’ਚ ਜੈੱਟ ਨੂੰ ਸਟੇਡੀਅਮ ਵੱਲ ਮੋੜ ਦਿੱਤਾ।

ਰਿਪੋਰਟ ’ਚ ਯੂਸੇਫੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਪਾਇਲਟ ਇੰਜੈਕਸ਼ਨ ਸਿਸਟਮ ਦੀ ਵਰਤੋਂ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੀ ਬਜਾਏ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜੈੱਟ ਨੂੰ ਸਟੇਡੀਅਮ ’ਚ ਲੈ ਗਏ ਤੇ ਉੱਥੇ ਉਹ ਕ੍ਰੈਸ਼ ਹੋ ਗਿਆ।

ਜ਼ਿਕਰਯੋਗ ਹੈ ਕਿ ਈਰਾਨ ਦੀ ਹਵਾਈ ਸੈਨਾ ਕੋਲ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਪਹਿਲਾਂ ਖ਼ਰੀਦੇ ਗਏ ਅਮਰੀਕੀ-ਬਣੇ ਫ਼ੌਜੀ ਜਹਾਜ਼ਾਂ ਦਾ ਭੰਡਾਰ ਹੈ। ਇਸ ’ਚ ਰੂਸ ਦੇ ਬਣੇ ਮਿਗ ਤੇ ਸੁਖੋਈ ਜਹਾਜ਼ ਵੀ ਹਨ। ਪੱਛਮੀ ਪਾਬੰਦੀਆਂ ਦੇ ਦਹਾਕਿਆਂ ਨੇ ਪੁਰਾਣੇ ਬੇੜੇ ਨੂੰ ਕਾਇਮ ਰੱਖਣਾ ਮੁਸ਼ਕਲ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin