ਲੁਧਿਆਣਾ – ਕਰੀਬ ਤਿੰਨ ਵਰ੍ਹੇ ਪਹਿਲਾਂ ਪਿੰਡ ਈਸੇਵਾਲ ਨਜਦੀਕ ਇਕ ਲੜਕੀ ਦਾ ਕੁਝ ਦਰਿੰਦਿਆਂ ਵਲੋਂ ਗੈਂਗਰੇਪ ਕੀਤਾ ਗਿਆ ਸੀ ਅਤੇ ਹੁਣ ਮਾਣਯੋਗ ਅਦਾਲਤ ਵਲੋਂ ਪੀੜਿਤ ਲੜਕੀ ਨੂੰ ਇਨਸਾਫ ਦਿੰਦਿਆਂ ਦੋਸ਼ੀਆਂ ਨੂੰ ਸਜਾ ਸੁਣਾਈ ਗਈ ਹੈ। ਈਸੇਵਾਲ ਨਹਿਰ ਨੇੜੇ ਹੋਏ ਸਮੂਹਿਕ ਜਬਰ-ਜ਼ਿਨਾਹ ਮਾਮਲੇ ‘ਚ ਅੱਜ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਗੈਂਗਰੇਪ ‘ਚ ਸ਼ਾਮਲ 6 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਇਹਨਾਂ 6 ਦੋਸ਼ੀਆਂ ਵਿਚੋਂ 5 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਤੇ ਇਸ ਵਿਚੋਂ ਇਕ ਦੋਸ਼ੀ ਨਾਬਾਲਗ ਸੀ ਜਿਸ ਨੂੰ 20 ਸਾਲ ਦੀ ਸਜ਼ਾ ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹਨਾਂ 6 ਦੋਸ਼ੀਆਂ ਵਿਚੋਂ ਸਾਦਿਕ ਅਲੀ ਵਾਸੀ ਪੁਲਿਸ ਥਾਣਾ ਮੁਕੰਦਪੁਰ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ਼ ਰੂਪੀ ਵਾਸੀ ਪਿੰਡ ਜਸਪਾਲ ਬਾਂਗੜ, ਅਜੈ ਉਰਫ਼ ਬ੍ਰਿਜਨੰਦਨ ਵਾਸੀ ਯੂ. ਪੀ., ਸੈਫ਼ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਵਾਸੀ ਖਾਨਪੁਰ ਥਾਣਾ ਡੇਹਲੋਂ, ਲਿਆਕਤ ਅਲੀ ਵਾਸੀ ਜੰਮੂ-ਕਸ਼ਮੀਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਪਰੋਕਤ ਕੇਸ ਦੀ ਪੈਰਵੀ ਕਰੀਬ 3 ਸਾਲ ਚੱਲੀ। ਪੁਲਿਸ ਵੱਲੋਂ ਅਦਾਲਤ ਵਿਚ 54 ਗਵਾਹ ਪੇਸ਼ ਕੀਤੇ ਗਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀੜਤਾ ਦੀ ਗਵਾਹੀ ਦੇ ਨਾਲ-ਨਾਲ ਤਫ਼ਤੀਸ਼ੀ ਅਫ਼ਸਰ ਦੀ ਗਵਾਹੀ ਨੇ ਆਰੋਪੀਆਂ ਨੂੰ ਸਜ਼ਾ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ।
previous post