ਦੇਹਰਾਦੂਨ – ਉੱਤਰਾਖੰਡ ਦੇ ਵਿਕਾਸਨਗਰ ’ਚ ਵੱਡਾ ਹਾਦਸਾ ਹੋਇਆ ਹੈ। ਇਥੇ ਬੱਸ ਖਾਈ ’ਚ ਡਿੱਗਣ ਨਾਲ ਕਰੀਬ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ 2 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਫਿਲਹਾਲ, ਪੁਲਿਸ ਤੇ ਐੱਸਡੀਆਰਐੱਫ ਦੀ ਟੀਮ ਰਾਹਤ-ਬਚਾਅ ਕਾਰਜਾਂ ਲਈ ਘਟਨਾ ਸਥਾਨ ਵੱਲ ਰਵਾਨਾ ਹੋ ਗਈ ਹੈ। ਉਥੇ ਹੀ ਸੀਐੱਮ ਪੁਸ਼ਕਰ ਸਿੰਘ ਧਾਮੀ ਨੇ ਵਾਹਨ ਦੁਰਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪ੍ਰਮਾਤਮਾ ਤੋਂ ਮਿ੍ਰਤਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਰਾਹਤ ਤੇ ਬਚਾਅ ਕਾਰਜ ਕਰਦੇ ਹੋਏ ਜ਼ਖ਼ਮੀਆਂ ਨੂੰ ਤਤਕਾਲ ਇਲਾਜ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਚਕਰਾਤਾ ਤਹਿਸੀਲ ਨਾਲ ਜੁੜੇ ਭਰਮ ਖਤ ਦੇ ਬਾਯਲਾ ਪਿੰਡ ਤੋਂ ਵਿਕਾਸਨਗਰ ਜਾ ਰਹੀ ਯੂਟਿਲਿਟੀ (ਬੱਸ) ਐਤਵਾਰ ਸਵੇਰੇ ਪੀਐੱਮਜੀਐੱਸਵਾਈ ਦੇ ਬਾਯਲਾ-ਪਿੰਗੁਵਾ ਮਾਰਗ ’ਤੇ ਪਿੰਡ ਤੋਂ ਕਰੀਬ 300 ਮੀਟਰ ਅੱਗੇ ਚੱਲ ਕੇ ਅਸੰਤੁਲਿਤ ਹੋ ਕੇ ਖਾਈ ’ਚ ਡਿੱਗ ਗਈ। ਹਾਦਸੇ ’ਚ ਯੂਟਿਲਿਟੀ ਸਵਾਰ 12 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਨਾਲ ਮਾਲੀਆ ਤੇ ਥਾਣਾ ਪੁਲਿਸ ਮੌਕੇ ਲਈ ਰਵਾਨਾ ਹੋ ਗਈ। ਐੱਮਡੀਐੱਮ ਚਕਰਾਤਾ ਸੌਰਭ ਅਸਵਾਲ ਨੇ ਦੱਸਿਆ ਘਟਨਾ ਸਥਾਨ ਲਈ ਚਕਰਾਤਾ ਅਤੇ ਤਿਉਣੀ ਤਹਿਸੀਲ ਨਾਲ ਮਾਲੀਆ ਟੀਮ ਮੌਕੇ ਲਈ ਰਵਾਨਾ ਕਰ ਦਿੱਤੀ ਗਈ ਹੈ।ਉਥੇ ਹੀ ਬਾਯਲਾ ਵਾਸੀ ਪੰਜ ਸਾਲ ਦਾ ਬੱਚਾ ਅਤੇ ਪਿੰਗੁਵਾ ਵਾਸੀ ਇਕ ਹੋਰ ਪਿੰਡ ਵਾਸੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਨਾਲ ਬਾਯਲਾ, ਬੁੱਲਹਾੜ, ਆਸੋਈ, ਬੇਗੀ ਅਤੇ ਆਸਪਾਸ ਦੇ ਗ੍ਰਾਮੀਣ ਤੁਰੰਤ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਖ਼ੁਦ ਰੈਸੀਕਿਊ ਕਰਕੇ ਖਾਈ ’ਚ ਫਸੀਆਂ ਲਾਸ਼ਾਂ ਨੂੰ ਕਿਸੀ ਤਰ੍ਹਾਂ ਬਾਹਰ ਕੱਢਿਆ।ਬਾਇਲਾ ਦੀ ਇਲਾਕਾ ਪੰਚਾਇਤ ਦੇ ਮੈਂਬਰ ਮਹਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਤਾਬਰ ਸਿੰਘ (40) ਪੁੱਤਰ ਭਗਤ ਸਿੰਘ, ਪਤਨੀ ਰੇਖਾ ਦੇਵੀ (32) ਅਤੇ ਡੇਢ ਸਾਲ ਦੀ ਬੇਟੀ ਤਨਵੀ, ਰਤਨ ਸਿੰਘ (45) , ਪੁੱਤਰ ਰਤਰਾਮ, ਜੈਪਾਲ ਸਿੰਘ ਚੌਹਾਨ (40) ਪੁੱਤਰ ਭਵ ਸਿੰਘ, ਅੰਜਲੀ (15) ਪੁੱਤਰੀ ਜੈਪਾਲ ਸਿੰਘ ਚੌਹਾਨ, ਨਰੇਸ਼ ਚੌਹਾਨ (35) ਪੁੱਤਰ ਭਾਵ ਸਿੰਘ, ਸਾਧਰਾਮ (55) ਪੁੱਤਰ ਗੁਲਾਬ ਸਿੰਘ, ਦਾਨ ਸਿੰਘ (50) ਪੁੱਤਰ ਰੱਤੂ, ਈਸ਼ਾ (18) ਪੁੱਤਰੀ ਗਜੇਂਦਰ, ਕਾਜਲ (17) ਪੁੱਤਰੀ ਜਗਤ ਵਰਮਾ ਸਾਰੇ ਵਾਸੀ ਬਾਈਲਾ-ਚਕਰਟਾ, ਜੀਤੂ (35) ਪੁੱਤਰ ਨਮਾਲੂਮ ਵਾਸੀ ਕਨੂੰ-ਮਲੇਠਾ ਅਤੇ ਹਰੀਰਾਮ ਸ਼ਰਮਾ (48) ਪੁੱਤਰ ਨਮਾਲੂਮ ਵਾਸੀ ਸਿਰਮੌਰ ਹਿਮਾਚਲ ਸਮੇਤ ਤੇਰਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।