ਸਿਓਲ – ਦੱਖਣੀ ਕੋਰੀਆ ਦੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਲਗਭਗ 20 ਗੁਬਾਰੇ, ਜਿਨ੍ਹਾਂ ਨਾਲ ਕੂੜਾ ਬੰਨਿ੍ਹਆ ਹੋਇਆ ਸੀ, ਦੱਖਣੀ ਕੋਰੀਆ ਵੱਲ ਭੇਜੇ ਹਨ ਤੇ ਗੁਬਾਰਿਆਂ ‘ਚੋਂ 10 ਚੀਜ਼ਾਂ ਬਾਰਡਰ ਕਾਊਂਟੀ ਚੇਓਰਵੋਨ ਤੋਂ ਮਿਲੀਆਂ ਹਨ।ਯੋਨਹਾਪ ਨਿਊਜ਼ ਏਜੰਸੀ ਨੇ ਦੱਸਿਆ ਕਿ ਜੁਆਇੰਟ ਚੀਫ਼ ਆਫ਼ ਸਟਾਫ (ਜੇਸੀਐੱਸ) ਨੇ ਕਿਹਾ ਕਿ ਰੱਦੀ ਨਾਲ ਭਰੇ ਗੁਬਾਰੇ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਦੇ ਵਿਚਕਾਰ ਸਰਹੱਦ ਪਾਰ ਭੇਜੇ ਗਏ ਸਨ। ਇਸ ਦੌਰਾਨ ਡਿੱਗੇ ਗੁਬਾਰਿਆਂ ਵਿਚ ਘਰੇਲੂ ਕੂੜਾ ਸੀ, ਜਿਵੇਂ ਕਿ ਕਾਗਜ਼ ਅਤੇ ਵਿਨਾਇਲ ਤੇ ਇਸ ‘ਚ ਕੋਈ ਖਤਰਨਾਕ ਵਸਤੂਆਂ ਸ਼ਾਮਲ ਨਹੀਂ ਸਨ।ਇਸ ਦੌਰਾਨ ਕੁੱਲ ਕਿੰਨੇ ਗੁਬਾਰੇ ਦੱਖਣੀ ਕੋਰੀਆ ਵੱਲ ਭੇਜੇ ਗਏ ਹਨ ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ।