India

ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ

ਲਖਨਊ – ਉੱਤਰ ਪ੍ਰਦੇਸ਼ ਸਰਕਾਰ ਰਾਮ ਭਗਤਾਂ ਅਤੇ ਸੈਲਾਨੀਆਂ ਨੂੰ ਹੈਲੀਕਾਪਟਰ ਤੋਂ ਅਯੁੱਧਿਆ ਧਾਮ ਦੇ ਦਰਸ਼ਨ ਕਰਵਾਏਗੀ। ਸਰਕਾਰ ਜਲਦ ਹੀ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਹੈਲੀਕਾਪਟਰ ਸੇਵਾ ਉਪਲੱਬਧ ਕਰਵਾਏਗੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਲਖਨਊ ਤੋਂ ਕਰਨਗੇ। ਰਾਮ ਭਗਤਾਂ ਅਤੇ ਸੈਲਾਨੀਆਂ ਨੂੰ ਹੈਲੀਕਾਪਟਰ ਸੇਵਾ- ਗੋਰਖਪੁਰ, ਵਾਰਾਣਸੀ, ਲਖਨਊ, ਪ੍ਰਯਾਗਰਾਜ, ਮਥੁਰਾ ਅਤੇ ਆਗਰਾ ਤੋਂ ਮਿਲੇਗੀ। ਭਵਿੱਖ ਵਿਚ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਇਸ ਸਹੂਲਤ ਨੂੰ ਸ਼ੁਰੂ ਕੀਤਾ ਜਾਵੇਗਾ। ਯੋਗੀ ਸਰਕਾਰ ਸ਼ਰਧਾਲੂਆਂ ਨੂੰ ਅਯੁੱਧਿਆ ਨਗਰੀ ਅਤੇ ਰਾਮ ਮੰਦਰ ਦੇ ਹਵਾਈ ਦਰਸ਼ਨ ਵੀ ਕਰਵਾਏਗੀ। ਇਸ ਦੀ ਜ਼ਿੰਮੇਵਾਰੀ ਸੈਰ-ਸਪਾਟਾ ਵਿਭਾਗ ਨੂੰ ਦਿੱਤੀ ਗਈ ਹੈ। ਇਸ ਸਹੂਲਤ ਲਈ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਹੀ ਬੁਕਿੰਗ ਕਰਾਉਣੀ ਹੋਵੇਗੀ।
6 ਜ਼ਿਲ੍ਹਿਆਂ ਤੋਂ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਹੂਲਤ ਭਗਤਾਂ ਅਤੇ ਸੈਲਾਨੀਆਂ ਨੂੰ ਆਪਰੇਟਰ ਮਾਡਲ ’ਤੇ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਰਾਮ ਭਗਤਾਂ ਨੂੰ ਰਾਮ ਮੰਦਰ ਦੇ ਏਰੀਅਲ ਦਰਸ਼ਨ ਵੀ ਕਰਵਾਏ ਜਾਣਗੇ। ਇਸ ਲਈ ਰਾਮ ਭਗਤ ਸਰਯੂ ਤੱਟ ਸਥਿਤ ਟੂਰਿਜ਼ਮ ਗੈਸਟ ਹਾਊਸ ਕੋਲ ਬਣੇ ਹੈਲੀਪੇਡ ਤੋਂ ਉਡਾਣ ਭਰ ਸਕਣਗੇ। ਇਸ ਦੇ ਤਹਿਤ ਸ਼ਰਧਾਲੂਆਂ ਨੂੰ ਰਾਮ ਮੰਦਰ, ਹਨੂੰਮਾਨਗੜ੍ਹੀ, ਸਰਯੂ ਘਾਟ ਸਮੇਤ ਪ੍ਰਸਿੱਧ ਧਾਰਮਿਕ ਵਾਲੀਆਂ ਥਾਵਾਂ ’ਤੇ ਹਵਾਈ ਸੈਰ ਵੀ ਕਰਵਾਈ ਜਾਵੇਗੀ। ਇਸ ਹਵਾਈ ਸਫ਼ਰ ਦਾ ਵੱਧ ਤੋਂ ਵੱਧ ਸਮਾਂ 15 ਮਿੰਟ ਦਾ ਹੋਵੇਗਾ, ਜਦਕਿ ਪ੍ਰਤੀ ਸ਼ਰਧਾਲੂ ਕਿਰਾਇਆ 3,539 ਰੁਪਏ ਤੈਅ ਕੀਤਾ ਗਿਆ ਹੈ।

Related posts

ਇਜ਼ਰਾਈਲੀ ਸੰਸਦ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ‘ਨੇਸੈੱਟ ਮੈਡਲ’ ਨਾਲ ਸਨਮਾਨ

admin

ਪ੍ਰਧਾਨ ਮੰਤਰੀ ਮੋਦੀ ਵਲੋਂ ਨੌਂ ਸਾਲਾਂ ਵਿੱਚ ਇਜ਼ਰਾਈਲ ਦੀ ਦੂਜੀ ਵਾਰ ਯਾਤਰਾ

admin

ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦੇ ਹਿੱਤਾਂ ਨਾਲ ਸਮਝੌਤਾ ਸਵੀਕਾਰ ਨਹੀਂ – ਸ਼ਿਵਰਾਜ ਸਿੰਘ ਚੌਹਾਨ

admin