ਨਵੀਂ ਦਿੱਲੀ – ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਚਾਰ ਦਿਨਾਂ ‘ਚ ਉੱਤਰ, ਮੱਧ ਤੇ ਪੱਛਮੀ ਭਾਰਤ ‘ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਸੇ ਸਮੇਂ ਦੌਰਾਨ ਦੇਸ਼ ਦੇ ਪੂਰਬੀ ਹਿੱਸੇ ‘ਚ ਬਾਰਿਸ਼ ਵਿਚ ਤੇਜ਼ੀ ਆਵੇਗੀ। ਆਈਐੱਮਡੀ ਨੇ ਕਿਹਾ ਕਿ ਪੂਰਾ ਮੌਨਸੂਨ ਟਰੱਫ (ਘੱਟ ਦਬਾਅ ਦਾ ਖੇਤਰ) ਹਿਮਾਲੀਆ ਦੇ ਤਲਹਟ ਦੇ ਨੇੜੇ ਹੈ। ਇਸ ਦੇ ਵੀਰਵਾਰ ਤਕ ਉੱਥੇ ਬਣੇ ਰਹਿਣ ਦੀ ਸੰਭਾਵਨਾ ਹੈ। ਵਿਭਾਹ ਨੇ ਕਿਹਾ ਕਿ ਅਗਲੇ ਚਾਰ ਦਿਨਾਂ ਦੌਰਾਨ ਉੱਤਰ ਪੱਛਮੀ, ਮੱਧ ਭਾਰਤ ਤੇ ਪੱਛਮੀ ਤੱਟ ‘ਤੇ ਹਲਕੀ ਬਾਰਿਸ਼ ਜਾਰੀ ਰਹਿਣ ਦਾ ਅਨੁਮਾਨ ਹੈ।
ਬੰਗਾਲ ਦੀ ਖਾੜੀ ਤੋਂ ਉੱਤਰ ਪੂਰਬ ਭਾਰਤ ਵੱਲ ਤੇਜ਼ ਦੱਖਣ ਜਾਂ ਦੱਖਣ-ਪੱਛਮ ਹਵਾਵਾਂ ਵੀਰਵਾਰ ਤਕ ਜਾਰੀ ਰਹਿ ਸਕਦੀਆਂ ਹਨ। ਪੂਰਬ ਉੱਤਰ ਭਾਰਤ, ਉਪ ਹਿਮਾਲਿਆਈ ਬੰਗਾਲ ਤੇ ਸਿੱਕਮ ਵਿਚ 27 ਅਗਸਤ ਤਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਉੱਤਰਾਖੰਡ ਵਿਚ 29 ਅਗਸਤ ਤਕ ਭਾਰਤੀ ਤੋਂ ਬਹੁਤ ਭਾਰੀ ਦੇ ਨਾਲ-ਨਾਲ ਵਿਆਪਕ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। 27 ਅਗਸਤ ਤਕ ਬਿਹਾਰ ਤੇ ਪੂਰਬ ਉੱਤਰੀ ਪ੍ਰਦੇਸ਼ ਵਿਚ ਵੱਖ-ਵੱਖ ਸਥਾਨਾਂ ‘ਤੇ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ ਤਾਮਿਲਨਾਡੂ ਵਿਚ ਅਗਲੇ ਪੰਜ ਦਿਨਾਂ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਕੇਰਲ ਵਿਚ 27-29 ਅਗਸਤ ਤਕ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਹੈ।