ਸਿੰਗਾਪੁਰ – ਬੰਬ ਦੀ ਧਮਕੀ ਦੇ ਵਿਚਕਾਰ ਜਾਂਚ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਵਿਚ ਕੋਈ ਬੰਬ ਨਹੀਂ ਮਿਲਿਆ। ਜਹਾਜ਼ ਆਪਣੇ ਨਿਰਧਾਰਿਤ ਸਮੇਂ ਤੋਂ ਇਕ ਘੰਟੇ ਬਾਅਦ ਸਿੰਗਾਪੁਰ ਵਿਚ ਉਤਰਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਭਾਰਤੀ ਸ਼ਹਿਰ ਮਦੁਰਾਈ ਤੋਂ ਕਿਫਾਇਤੀ ਏਅਰਲਾਈਨ ਦੇ ਜਹਾਜ਼ ਦੀ ਚਾਂਗੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਪੂਰੀ ਕਰਨ ਤੋਂ ਬਾਅਦ ਉਸ ਨੂੰ ਕੋਈ ਬੰਬ ਨਹੀਂ ਮਿਲਿਆ।ਏਅਰਲਾਈਨ ਨੂੰ ਈ-ਮੇਲ ਰਾਹੀਂ ਮੰਗਲਵਾਰ ਰਾਤ 8:50 ਵਜੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ‘ਤੇ ਉਤਰਨ ਵਾਲੀ ਫਲਾਈਟ 1X2684 ਵਿਚ ਬੰਬ ਹੋਣ ਬਾਰੇ ਸੂਚਨਾ ਮਿਲੀ। ਰੀਪਬਲਿਕ ਆਫ ਸਿੰਗਾਪੁਰ ਏਅਰ ਫੋਰਸ (ਆਰ.ਐੱਸ.ਏ.ਐੱਫ) ਦੇ 2 ਐੱਫ-15 ਲੜਾਕੂ ਜਹਾਜ਼ਾਂ ਦੀ ਸੁਰੱਖਿਆ ਵਿਚ ਇਹ ਜਹਾਜ਼ ਰਾਤ 10.04 ਵਜੇ ਹੇਠਾਂ ਉਤਰਿਆ। ‘ਦਿ ਸਟਰੇਟ ਟਾਈਮਜ਼’ ਦੀ ਰਿਪੋਰਟ ਮੁਤਾਬਕ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8.25 ਵਜੇ ਬੰਬ ਦੀ ਧਮਕੀ ਬਾਰੇ ਸੂਚਨਾ ਮਿਲੀ ਅਤੇ ਜਹਾਜ਼ ਦੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਜਾਂਚ ਪੂਰੀ ਕਰ ਲਈ। ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਜਾਣਬੁੱਝ ਕੇ ਲੋਕਾਂ ਵਿੱਚ ਡਰ ਪੈਦਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
previous post