India

ਏਮਜ਼ ਦੇ ਡਾਇਰੈਕਟਰ ਲਈ ਤਿੰਨ ਡਾਕਟਰਾਂ ਦੇ ਨਾਂ ਦੀ ਚੋਣ

ਨਵੀਂ ਦਿੱਲੀ – ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਦੀ ਨਿਯੁਕਤੀ ਲਈ ਸਰਚ ਕਮੇਟੀ ਨੇ ਤਿੰਨ ਡਾਕਟਰਾਂ ਦੀ ਚੋਣ ਕੀਤੀ ਹੈ। ਸੂਤਰਾਂ ਮੁਤਾਬਕ ਇਸ ਵਿਚ ਟਰਾਮਾ ਸੈਂਟਰ ਦੇ ਮੁਖੀ ਡਾ. ਰਾਜੇਸ਼ ਮਲਹੋਤਰਾ, ਇੰਡੋਕ੍ਰਿਨੋਲਾਜੀ ਦੇ ਵਿਭਾਗ ਮੁਖੀ ਡਾ. ਨਿਖਿਲ ਟੰਡਨ ਤੇ ਗੈਸਟ੍ਰੋਲਾਜੀ ਦੇ ਪ੍ਰਰੋਫੈਸਰ ਡਾ. ਪ੍ਰਮੋਦ ਗਰਗ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 29 ਮਾਰਚ ਦੀ ਆਈਬੀ ਦੀ ਬੈਠਕ ‘ਚ ਇਸ ‘ਤੇ ਚਰਚਾ ਹੋਵੇਗੀ ਤੇ ਉਸਦੀ ਰਿਪੋਰਟ ਨਾਲ ਇਨ੍ਹਾਂ ਤਿੰਨਾਂ ਦੀ ਫਾਈਲ ਮੰਤਰੀ ਮੰਡਲ ਦੀ ਨਿਯੁਕਤੀ ਸਬੰਧਤ ਕਮੇਟੀ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਕੇਂਦਰ ਸਰਕਾਰ ਇਨ੍ਹਾਂ ‘ਚੋਂ ਕਿਸੇ ਇਕ ਨੂੰ ਏਮਜ਼ ਦਾ ਡਾਇਰੈਕਟਰ ਨਿਯੁਕਤ ਕਰੇਗੀ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਏਮਜ਼ ਦੇ ਮੌਜੂਦਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੂੰ ਤਿੰਨ ਮਹੀਨੇ ਦੀ ਐਕਸਟੈਂਸ਼ਨ ਦਿੱਤੀ ਗਈ ਹੈ।

Related posts

ਬਿਹਾਰ ਸਰਕਾਰ ਦਾ ਉਦੇਸ਼ ਗੰਨੇ ਦੀ ਖੇਤੀ ਤੇ ਖੰਡ ਉਦਯੋਗ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਹੈ।

admin

ਪੱਛਮੀ ਏਸ਼ੀਆ ਸੰਕਟ ‘ਤੇ ਸਰਕਾਰ ਵਲੋਂ ਰਾਜ ਸਭਾ ਵਿੱਚ ਜਾਣਕਾਰੀ ਮੁਹੱਈਆ ਕਰਵਾਈ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin