International

ਏ ਆਰ ਰਹਿਮਾਨ ਕਮਲਾ ਹੈਰਿਸ ਲਈ ਇੱਕ ਸੰਗੀਤ ਸਮਾਰੋਹ ਚ ਦੇਣਗੇ ਪੇਸ਼ਕਾਰੀ

ਵਾਸ਼ਿੰਗਟਨ – ਸੰਗੀਤਕਾਰ ਏ.ਆਰ ਰਹਿਮਾਨ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਇਤਿਹਾਸਕ ਉਮੀਦਵਾਰੀ ਦਾ ਜਸ਼ਨ ਮਨਾਉਣ ਲਈ ਲਾਈਵ ਕੰਸਰਟ ਵਿਚ ਪੇਸ਼ਕਾਰੀ ਦੇਣਗੇ। ਫੰਡ ਜੁਟਾਉਣ ਵਾਲੀ ਇੱਕ ਭਾਰਤੀ-ਅਮਰੀਕੀ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ‘ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰਜ਼ (ਏਏਪੀਆਈ) ਵਿਕਟਰੀ ਫੰਡ’ ਨੇ ਵੀਰਵਾਰ ਸ਼ਾਮ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਵਿਕਟਰੀ ਫੰਡ ਨੇ ਘੋਸ਼ਣਾ ਕੀਤੀ, “ਏ.ਆਰ. ਰਹਿਮਾਨ ਦੇ ਨਾਲ ਇੱਕ ਬਹੁਤ ਹੀ ਖਾਸ ਸ਼ਾਮ। ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਇਤਿਹਾਸਕ ਉਮੀਦਵਾਰੀ ਦਾ ਜਸ਼ਨ ਮਨਾਉਣ ਲਈ ਏ.ਆਰ. ਰਹਿਮਾਨ ਨਾਲ ਇੱਕ ਵਿਸ਼ਵ ਪੱਧਰੀ ਲਾਈਵ ਕੰਸਰਟ ਦਾ ਆਨੰਦ ਲਓ, ਜੋ ਸਿੱਧੇ ਤੁਹਾਡੇ ਘਰ ਸਟ੍ਰੀਮ ਕੀਤਾ ਜਾਵੇਗਾ।” ਇਵੈਂਟ ਲਈ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ ਅਤੇ ਰਹਿਮਾਨ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਅਜੇ ਤੱਕ ਪੋਸਟ ਨਹੀਂ ਕੀਤੀ ਹੈ।

Related posts

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !

admin

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin