International

ਏ ਆਰ ਰਹਿਮਾਨ ਕਮਲਾ ਹੈਰਿਸ ਲਈ ਇੱਕ ਸੰਗੀਤ ਸਮਾਰੋਹ ਚ ਦੇਣਗੇ ਪੇਸ਼ਕਾਰੀ

ਵਾਸ਼ਿੰਗਟਨ – ਸੰਗੀਤਕਾਰ ਏ.ਆਰ ਰਹਿਮਾਨ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਇਤਿਹਾਸਕ ਉਮੀਦਵਾਰੀ ਦਾ ਜਸ਼ਨ ਮਨਾਉਣ ਲਈ ਲਾਈਵ ਕੰਸਰਟ ਵਿਚ ਪੇਸ਼ਕਾਰੀ ਦੇਣਗੇ। ਫੰਡ ਜੁਟਾਉਣ ਵਾਲੀ ਇੱਕ ਭਾਰਤੀ-ਅਮਰੀਕੀ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ‘ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰਜ਼ (ਏਏਪੀਆਈ) ਵਿਕਟਰੀ ਫੰਡ’ ਨੇ ਵੀਰਵਾਰ ਸ਼ਾਮ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਵਿਕਟਰੀ ਫੰਡ ਨੇ ਘੋਸ਼ਣਾ ਕੀਤੀ, “ਏ.ਆਰ. ਰਹਿਮਾਨ ਦੇ ਨਾਲ ਇੱਕ ਬਹੁਤ ਹੀ ਖਾਸ ਸ਼ਾਮ। ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਇਤਿਹਾਸਕ ਉਮੀਦਵਾਰੀ ਦਾ ਜਸ਼ਨ ਮਨਾਉਣ ਲਈ ਏ.ਆਰ. ਰਹਿਮਾਨ ਨਾਲ ਇੱਕ ਵਿਸ਼ਵ ਪੱਧਰੀ ਲਾਈਵ ਕੰਸਰਟ ਦਾ ਆਨੰਦ ਲਓ, ਜੋ ਸਿੱਧੇ ਤੁਹਾਡੇ ਘਰ ਸਟ੍ਰੀਮ ਕੀਤਾ ਜਾਵੇਗਾ।” ਇਵੈਂਟ ਲਈ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ ਅਤੇ ਰਹਿਮਾਨ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਅਜੇ ਤੱਕ ਪੋਸਟ ਨਹੀਂ ਕੀਤੀ ਹੈ।

Related posts

ਬ੍ਰਿਟੇਨ ‘ਚ ਲਾਕਡਾਊਨ ਦੇ ਫੈਸਲੇ ‘ਤੇ ਸੁਨਕ ਨੇ ਜੌਹਨਸਨ ਨੂੰ ਘੇਰਿਆ, ਕਿਹਾ- ਬੇਲੋੜੀ ਸਖਤੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ

Bunty

ਪੈਨਲ ਦੀ ਰਿਪੋਰਟ, ਸੁਨਕ ਨੇ ਕਿਹਾ ਸੀ-ਕੋਰੋਨਾ ਕਾਰਨ ਲੋਕਾਂ ਨੂੰ ਮਰਨ ਦਿਓ

Bunty

ਭਾਜਪਾ ਦੀ ਅਗਵਾਈ ਵਿੱਚ ਸੱਤਾਧਾਰੀ ਗੱਠਜੋੜ ਢਹਿ-ਢੇਰੀ ਹੋ ਗਿਆ: ਰਾਹੁਲ ਗਾਂਧੀ

Bunty