ਵਾਸ਼ਿੰਗਟਨ – ਟਰੰਪ ਨੇ ਕਿਹਾ ਹੈ ਕਿ ਐਲਨ ਮਸਕ ਦੀ ਟੇਸਲਾ ਦਾ ਭਾਰਤ ਜਾਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਟੈਰਿਫ਼ ਵਿਚ ਕਾਫ਼ੀ ਵਾਧਾ ਕਰਨ ਦੇ ਕਦਮ ਦੇ ਵਿਚਕਾਰ ਭਾਰਤ ਵਿਚ ਇਕ ਫ਼ੈਕਟਰੀ ਸਥਾਪਤ ਕਰਨਾ ਇਕ ਬਹੁਤ ਹੀ ਅਣਉਚਿਤ ਕਦਮ ਹੋਵੇਗਾ। ਮਸਕ ਵਲ ਵੇਖਦੇ ਹੋਏ, ਟਰੰਪ ਨੇ ਕਿਹਾ ਕਿ ਭਾਰਤ ਵਿਚ ਕਾਰ ਵੇਚਣਾ ਲਗਭਗ ਅਸੰਭਵ ਹੈ। ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਜਾਂ ਨਹੀਂ ਪਰ ਮੈਨੂੰ ਲਗਦਾ ਹੈ। ਜੇ ਮਸਕ ਭਾਰਤ ਵਿਚ ਇਕ ਫ਼ੈਕਟਰੀ ਬਣਾਉਣਾ ਚਾਹੁੰਦਾ ਹੈ ਤਾਂ ਇਹ ਠੀਕ ਹੈ ਪਰ ਅਮਰੀਕਾ ਲਈ ਅਣਉਚਿਤ ਹੈ।
ਇਹ ਟਿੱਪਣੀਆਂ, ਡੋਨਾਲਡ ਟਰੰਪ ਅਤੇ ਐਲਨ ਮਸਕ ਦੇ ਫੌਕਸ ਨਿਊਜ਼ ਐਂਕਰ ਸੀਨ ਹੈਨਿਟੀ ਨਾਲ ਇੰਟਰਵਿਊ ਦੌਰਾਨ ਕੀਤੀਆਂ ਗਈਆਂ ਤੇ ਅਪਣੀ ਅਮਰੀਕੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੇਸਲਾ ਦੇ ਸੀਈਓ ਨਾਲ ਮੁਲਾਕਾਤ ਤੋਂ ਕੱੁਝ ਦਿਨ ਬਾਅਦ ਆਈਆਂ ਹਨ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ, ਟੇਸਲਾ ਦੇ ਸੀਈਓ ਐਲਨ ਮਸਕ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਕਾਫ਼ੀ ਚਰਚਾ ਹੋਈ। ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਟੈਸਲਾ ਰਾਹੀਂ ਭਾਰਤ ਵਿਚ ਨਿਵੇਸ਼ ਕਰਨ ਲਈ ਤਿਆਰ ਹੈ। ਹੁਣ ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਬਿਆਨ ਸਾਹਮਣੇ ਆਇਆ ਹੈ।