Sport

ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਪੂਨੀਆ ਕੋਲ

ਬੰਗਲੌਰ – ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ 13 ਤੋਂ 19 ਜਨਵਰੀ ਤੱਕ ਰਾਂਚੀ ’ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ’ਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ, ਜਦਕਿ ਵੰਦਨਾ ਕਟਾਰੀਆ ਉਪ ਕਪਤਾਨ ਹੋਵੇਗੀ। ਟੂਰਨਾਮੈਂਟ ਦੀਆਂ ਸਿਖ਼ਰਲੀਆਂ ਤਿੰਨ ਟੀਮਾਂ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰਨਗੀਆਂ। ਭਾਰਤ ਨੂੰ ਨਿਊਜ਼ੀਲੈਂਡ, ਇਟਲੀ ਅਤੇ ਅਮਰੀਕਾ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ, ਜਦਕਿ ਜਰਮਨੀ, ਜਪਾਨ, ਚਿਲੀ ਅਤੇ ਚੈਕ ਗਣਰਾਜ ਗਰੁੱਪ ਏ ਵਿੱਚ ਹਨ। ਭਾਰਤ ਆਪਣਾ ਪਹਿਲਾ ਮੈਚ 13 ਜਨਵਰੀ ਨੂੰ ਅਮਰੀਕਾ ਖਿਲਾਫ ਖੇਡੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 14 ਜਨਵਰੀ ਨੂੰ ਨਿਊਜ਼ੀਲੈਂਡ ਅਤੇ 16 ਜਨਵਰੀ ਨੂੰ ਇਟਲੀ ਨਾਲ ਖੇਡਣਾ ਹੈ।

Related posts

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin

ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਤ੍ਰਿਸ਼ਾ ਤੇ ਗਾਇਤਰੀ ਦੀ ਜੋੜੀ ਸੈਮੀਫਾਈਨਲ ਹਾਰੀ

Bunty

ਭਾਰਤ ਕੋਲ ਆਪਣੇ ਇਤਿਹਾਸ ਦਾ ਸਰਬੋਤਮ ਪ੍ਰਦਰਸ਼ਨ ਕਰਨ ਦਾ ਮੌਕਾ, 215 ਖਿਡਾਰੀ 12 ਤੋਂ ਵੱਧ ਖੇਡਾਂ ‘ਚ ਲੈਣਗੇ ਹਿੱਸਾ

Bunty