International

ਕਮਲਾ ਹੈਰਿਸ ਹੋਵੇਗੀ ਅਮਰੀਕਾ ਦੀ ਭਵਿੱਖੀ ਰਾਸ਼ਟਰਪਤੀ : ਬਰਾਕ ੳਬਾਮਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਰੋਮਾਂਚ ਜਾਰੀ ਹੈ।ਇਸ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਇਸ ਪਿਛੋਕੜ ਵਿੱਚ ਅਮਰੀਕਾ ਹੁਣ ਕਮਲਾ ਹੈਰਿਸ ਲਈ ਤਿਆਰ ਹੈ, ਜੋ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜ਼ਿੰਦਗੀ ਭਰ ਲੋਕਾਂ ਲਈ ਕੰਮ ਕਰਨ ਵਾਲੇ ਵਿਅਕਤੀ ਨੂੰ ਹੀ ਚੁਣਿਆ ਗਿਆ ਹੈ। ਉਹ ਅਮਰੀਕਾ ਦੀ ਭਵਿੱਖੀ ਰਾਸ਼ਟਰਪਤੀ ਹੋਵੇਗੀ। ਓਬਾਮਾ ਨੇ ਇਸ ਮੌਕੇ ਟਿੱਪਣੀ ਕੀਤੀ ਕਿ ਜੋਅ ਬਾਈਡੇਨ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹਾਨ ਰਾਸ਼ਟਰਪਤੀ ਦੇ ਰੂਪ ਵਿੱਚ ਦੇਖੇ ਜਾਂਦੇ ਹਨ।ਇਸ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ੳਬਾਮਾ ਸ਼ਿਕਾਗੋ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਦੇ ਹਿੱਸੇ ਵਜੋਂ ਬੋਲਿਆ। ਬਰਾਕ ਓਬਾਮਾ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕੀਆਂ ਨੂੰ ਆਪਣੇ ਭਵਿੱਖ ਲਈ ਵੋਟ ਦੇਣਾ ਚਾਹੀਦਾ ਹੈ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਕਮਲਾ ਹੈਰਿਸ ਤੋਂ ਹਾਰਨ ਤੋਂ ਡਰਦੇ ਹਨ। ਨਾਲ ਹੀ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਵੀ ਕਮਲਾ ਹੈਰਿਸ ਦੇ ਸਮਰਥਨ ‘ਚ ਭਾਸ਼ਣ ਦਿੱਤਾ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin