ਅੰਮਿ੍ਤਸਰ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਲੰਟੀਅਰਾਂ ਤੇ ਵਿਰੋਧੀਆਂ ਵੱਲੋਂ ਕਰਵਾਏ ਝੂਠੇ ਪਰਚੇ ਦੇ ਵਿਰੋਧ ‘ਚ ਪੁਲਿਸ ਕਮਿਸ਼ਨਰ ਅੰਮਿ੍ਤਸਰ ਦੇ ਦਫ਼ਤਰ ਸਾਹਮਣੇ ‘ਆਪ’ ਨੇ ਰੋਸ ਮੁਜ਼ਾਹਰਾ ਕੀਤਾ ਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਰੋਸ ਮੁਜ਼ਾਹਰੇ ਵਿਚ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ‘ਚ ਕਿਹਾ ਕਿ ਜਦੋਂ ਅੱਜ ‘ਆਪ’ ਦੇ ਵਲੰਟੀਅਰ ਅਰਵਿੰਦ ਕੇਜਰੀਵਾਲ ਦਾ 300 ਯੂਨਿਟ ਹਰ ਮਹੀਨੇ ਮੁਆਫੀ ਦਾ ਸੁਨੇਹਾ ਘਰ-ਘਰ ਲੋਕਾਂ ਵਿਚ ਪਹੁੰਚਾ ਰਹੇ ਹਨ ਤਾਂ ਇਸ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਗੁੰਡਿਆਂ ਦਾ ਰਾਜ ਖੁੱਲ੍ਹ ਕੇ ਨਜ਼ਰ ਆ ਰਿਹਾ ਹੈ ਤੇ ਕਾਂਗਰਸ ਦੇ ਆਗੂਆਂ ਵੱਲੋਂ ‘ਆਪ’ ਦੇ ਵਲੰਟੀਅਰਾਂ ਨਾਲ ਕੁੱਟਮਾਰ ਕਰ ਰਹੇ ਹਨ। ਦੂਜੇ ਪਾਸੇ, ਉਨ੍ਹਾਂ ਉੱਤੇ ਝੂੱਠੇ ਪਰਚੇ ਪਾਏ ਜਾ ਰਹੇ ਹਨ ਤੇ ਪੰਜਾਬ ਪੁਲਿਸ ਦਾ ਵੀ ਸਿਆਸੀਕਰਨ ਹੋ ਚੁੱਕਾ ਹੋਇਆ। ਇਸ ਮੌਕੇ ਸਭ ਤੋਂ ਵੱਧ ਸਿਆਸੀ ਪਰਚੇ ਅੰਮਿ੍ਤਸਰ ਅਤੇ ਤਰਨਤਾਰਨ ਵਿਚ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਨੇ ਇੱਕ ਵੀ ਕੰਮ ਨਹੀਂ ਕੀਤਾ ਅਤੇ ਇਨ੍ਹਾਂ ਦਾ ਵਜੂਦ ਪੂਰੇ ਪੰਜਾਬ ਵਿਚ ਖਤਮ ਹੋ ਚੁੱਕਾ ਹੈ। ਉਨ੍ਹਾਂ ਪੰਜਾਬ ਪੁਲਿਸ ਨੂੰ ਚਾਰ ਦਿਨ ਦੀ ਚਿਤਾਵਨੀ ਦਿੱਤੀ ਕਿ ਸਾਡੇ ਵਲੰਟੀਅਰਾਂ ‘ਤੇ ਦਿੱਤੇ ਗਏ ਝੂਠੇ ਪਰਚੇ ਚਾਰ ਦਿਨਾਂ ‘ਚ ਰੱਦ ਕੀਤੇ ਜਾਣ, ਜੇਕਰ ਚਾਰ ਦਿਨਾਂ ਵਿੱਚ ਪਰਚੇ ਰੱਦ ਨਹੀਂ ਕੀਤੇ ਗਏ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਧਰਨੇ ਲਗਾਏ ਜਾਣਗੇ। ਇਸ ਮੌਕੇ ਪੰਜਾਬ ਸੰਯੁਕਤ ਸਕੱਤਰ ਅਸ਼ੋਕ ਤਲਵਾਰ, ਬਲਜੀਤ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਰਵਿੰਦਰ ਹੰਸ, ਅਨਿਲ ਮਹਾਜਨ, ਡਾ. ਇੰਦਰਬੀਰ ਸਿੰਘ ਨਿੱਝਰ, ਡਾ. ਅਜੇ ਗੁਪਤਾ, ਜਸਵਿੰਦਰ ਸਿੰਘ ਰਮਦਾਸ, ਏਡੀਸੀ ਰਕੇਸ਼ ਕੁਮਾਰ, ਡਾ. ਇੰਦਰਪਾਲ, ਮਨੀਸ਼ ਅਗਰਵਾਲ, ਸਤਵਿੰਦਰ ਸਿੰਘ ਜੌਹਲ, ਐੱਚਐੱਸ ਵਾਲੀਆ, ਯੂਥ ਪ੍ਰਧਾਨ ਭਗਵੰਤ ਕਵਲ, ਵਰੁਣ ਰਾਣਾ, ਸੁਖਬੀਰ ਕੌਰ, ਰਾਜਿੰਦਰ ਪਲਾਹ, ਡਾ. ਯਾਦਵਿੰਦਰ, ਜਸਪ੍ਰਰੀਤ ਸਿੰਘ, ਜਸਪਾਲ ਸਿੰਘ ਭੁੱਲਰ, ਜਿਲ੍ਹਾ ਸਕੱਤਰ ਇਕਸਿੰਘ ਭੁੱਲਰ, ਜਿਲ੍ਹਾ ਦਫਤਰ ਇੰਚਾਰਜ ਸੋਹਣ ਸਿੰਘ ਨਾਗੀ, ਜਿਲ੍ਹਾ ਖ਼ਜ਼ਾਨਚੀ ਵਿਪਨ ਸਿੰਘ, ਜ਼ਿਲ੍ਹਾ ਈਵੈਂਟ ਇੰਚਾਰਜ ਜਗਦੀਪ ਸਿੰਘ, ਜਿਲ੍ਹਾ ਮੀਡੀਆ ਇੰਚਾਰਜ ਵਿਕਰਮਜੀਤ ਵਿੱਕੀ ਤੇ ਵੱਡੀ ਗਿਣਤੀ ‘ਚ ਵਲੰਟੀਰਜ਼ ਸਾਥੀ ਮੌਜੂਦ ਸਨ।