ਨਵੀਂ ਦਿੱਲੀ – ਕਾਂਗਰਸ ਹਾਈਕਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਉੱਠ ਰਹੀਆਂ ਬਾਗੀ ਸੁਰਾਂ ਵਿਰੁੱਧ ਮੁਹਿੰਮ ‘ਤੇ ਇਸ ਵਾਰ ਲਗਾਮ ਲਗਾਈ ਜਾ ਰਹੀ ਹੈ। ਪੰਜਾਬ ਦੇ ਮਹਾਸਚਿਵ ਹਰੀਸ਼ ਰਾਵਤ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅੰਦਰੂਨੀ ਕਾਟੋ-ਕਲੇਸ਼ ‘ਤੇ ਸ਼ਨੀਵਾਰ ਨੂੰ ਗੱਲ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਕਾਂਗਰਸ ਵਿਚ ਕੋਈ ਬਗਾਵਤ ਨਹੀਂ ਹੈ। ਰਾਵਤ ਦਾ ਇਹ ਰੁਖ਼ ਸਿੱਧੇ ਤੌਰ ‘ਤੇ ਮੁੱਖ ਮੰਤਰੀ ਵਿਰੁੱਧ ਝੰਡਾ ਚੁੱਕ ਕੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਲਈ ਝਟਕਾ ਹੈ।
ਪੰਜਾਬ ਕਾਂਗਰਸ ਦੇ ਮੌਜੂਦਾ ਵਿਵਾਦ ‘ਤੇ ਪਾਰਟੀ ਹਾਈਕਮਾਨ ਦਾ ਪੱਖ ਜਾਣਨ ਤੋਂ ਬਾਅਦ, ਹਰੀਸ਼ ਰਾਵਤ ਛੇਤੀ ਹੀ ਚੰਡੀਗੜ੍ਹ ਜਾਣਗੇ ਤਾਂ ਜੋ ਦੋ ਧੜਿਆਂ ਵਿਚ ਵੰਡੀ ਹੋਈ ਸੂਬਾਈ ਕਾਂਗਰਸ ਵਿਚਕਾਰ ਸੁਲਾਹ ਕਰਵਾਈ ਜਾ ਸਕੇ। ਹਰੀਸ਼ ਰਾਵਤ ਨੇ ਸ਼ਨੀਵਾਰ ਨੂੰ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਵਿਚ ਗੜਬੜ ਨੂੰ ਲੈ ਕੇ ਚਰਚਾ ਕੀਤੀ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਇਕ ਰਿਪੋਰਟ ਵੀ ਸੌਂਪੀ।
ਕੈਪਟਨ ਦੇ ਵਿਰੁੱਧ ਆਵਾਜ਼ ਚੁੱਕਣ ਰਹੇ ਵਿਧਾਇਕਾਂ ਨਾਲ ਜੁੜੇ ਮਾਮਲਿਆਂ ਤੋਂ ਇਲਾਵਾ ਕਈ ਵਾਰ ਨਵਜੋਤ ਸਿੰਘ ਸਿੱਧੂ ਦੇ ਹਾਲ ਹੀ ਦੇ ਵਿਵਾਦਿਤ ਬਿਆਨਾਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨਾਲ ਸਬੰਧਤ ਮੁੱਦੇ ਸ਼ਾਮਲ ਹਨ। ਇਸ ਬੈਠਕ ਦੇ ਬਾਅਦ ਰਾਵਤ ਨੇ ਕਿਹਾ ਕਿ ਉਹ ਦੋ-ਤਿੰਨ ਦਿਨਾਂ ਵਿਚ ਪੰਜਾਬ ਦੇ ਨੇਤਾਵਾਂ ਨਾਲ ਚਰਚਾ ਲਈ ਚੰਡੀਗੜ੍ਹ ਜਾਣਗੇ। ਇਸ ਦੌਰਾਨ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਤੋਂ ਅਲੱਘ-ਅਲੱਗ ਗੱਲਬਾਤ ਕਰ ਕੇ ਮੌਜੂਦਾ ਸਮੱਸਿਆ ਦਾ ਹੱਲ ਕੱਢਣਗੇ।
ਉਂਝ, ਸਿੱਧੂ ਨੂੰ ਸੂਬਾ ਪ੍ਰਧਾਨ ਦੀ ਕੁਰਸੀ ਸੌਂਪਣ ਤੋਂ ਪਹਿਲਾਂ, ਉਥਲ -ਪੁਥਲ ਦੇ ਸਮੇਂ ਦੌਰਾਨ, ਕਾਂਗਰਸੀ ਲੀਡਰਸ਼ਿਪ ਕੈਪਟਨ ਨਾਲੋਂ ਸਿੱਧੂ ਵੱਲ ਜ਼ਿਆਦਾ ਝੁਕੀ ਹੋਈ ਸੀ। ਪਰ ਸੂਬਾਈ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ, ਸਿੱਧੂ ਦੀ ਕੰਮਕਾਜ ਅਤੇ ਸੰਚਾਰ ਦੀ ਬੇਕਾਬੂ ਸ਼ੈਲੀ ਹੌਲੀ ਹੌਲੀ ਹਾਈ ਕਮਾਂਡ ਲਈ ਮੁਸੀਬਤ ਦਾ ਕਾਰਨ ਬਣ ਗਈ। ਵਿਵਾਦਤ ਲੋਕਾਂ ਨੂੰ ਸਲਾਹਕਾਰ ਨਿਯੁਕਤ ਕਰਨ ਤੋਂ ਲੈ ਕੇ ਕੰਮ ਕਰਨ ਦੀ ਆਜ਼ਾਦੀ ਨਾ ਦੇਣ ਤਕ, ਸਿੱਧੂ ਦੀ ‘ਇੱਟ ਨਾਲ ਇੱਟ ਵਜਾਉਣ’ ਦੀ ਤਾਜ਼ਾ ਧਮਕੀ ਨੇ ਵੀ ਲੀਡਰਸ਼ਿਪ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਕਾਂਗਰਸ ਲੀਡਰਸ਼ਿਪ ਇਸ ਵਾਰ ਪੰਜਾਬ ਵਿਚ ਸਿਆਸੀ ਸੰਤੁਲਨ ਬਣਾਈ ਰੱਖਣ ਦੀ ਰਣਨੀਤੀ ਦੇ ਹਿੱਸੇ ਵਜੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦ੍ਰਿੜਤਾ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ। ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਇਸ ਮੁੱਦੇ ‘ਤੇ ਚਰਚਾ ਕੀਤੀ ਸੀ ਅਤੇ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਅਸਹਿਮਤੀ ਨੂੰ ਰੋਕਣ ਲਈ ਅਨੁਸ਼ਾਸਨ ਦਾ ਵਿਕਲਪ ਅਪਣਾਉਣ ਦੀ ਆਜ਼ਾਦੀ ਦਿੱਤੀ ਹੈ। ਇਸ ਵਾਰ ਜਿਵੇਂ ਹੀ ਬਗਾਵਤ ਸ਼ੁਰੂ ਹੋਈ, ਹਾਈਕਮਾਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਕਾਂਗਰਸ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਲੜੇਗੀ।